Cadaver dogs identify two possible spots for human presenceਤੇਲੰਗਾਨਾ ਸੁਰੰਗ ਮਾਮਲਾ: ਵਿਸ਼ੇਸ਼ ਕੁੱਤਿਆਂ ਜ਼ਰੀਏ ਦੱਬੇ ਮਜ਼ਦੂਰਾਂ ਦੀ ਭਾਲ
ਕੁੱਤਿਆਂ ਵੱਲੋਂ ਦੋ ਥਾਵਾਂ ਦੀ ਪਛਾਣ
Advertisement
ਨਾਗਰਕੁਰਨੂਲ (ਤੇਲੰਗਾਨਾ), 7 ਮਾਰਚ
ਇੱਥੋਂ ਦੀ ਐਸਐਲਬੀਸੀ ਸੁਰੰਗ ਅੰਦਰ ਫਸੇ ਮਜ਼ਦੂਰਾਂ ਨੂੰ ਹਾਲੇ ਤਕ ਬਾਹਰ ਨਹੀਂ ਕੱਢਿਆ ਗਿਆ। ਇਸ ਸਬੰਧੀ ਕੇਰਲਾ ਪੁਲੀਸ ਨੇ ਅੱਜ ਵਿਸ਼ੇਸ਼ ਕੁੱਤਿਆਂ ਦੀਆਂ ਸੇਵਾਵਾਂ ਲਈਆਂ ਹਨ ਤੇ ਇਨ੍ਹਾਂ ਕੁੱਤਿਆਂ ਨੇ ਅੱਜ ਦੋ ਅਜਿਹੀਆਂ ਥਾਵਾਂ ਦੀ ਪਛਾਣ ਕੀਤੀ ਹੈ ਜਿੱਥੇ ਮਨੁੱਖੀ ਦੇਹਾਂ ਹੋ ਸਕਦੀਆਂ ਹਨ। ਦੱਸਣਾ ਬਣਦਾ ਹੈ ਕਿ ਇਹ ਕੁੱਤੇ ਜ਼ਮੀਨ ਵਿਚ ਦਫਨ ਮ੍ਰਿਤਕ ਦੇਹਾਂ ਨੂੰ ਲੱਭਣ ਦੇ ਮਾਹਿਰ ਹੁੰਦੇ ਹਨ ਤੇ ਇਹ ਸੁੰਘਣ ਸ਼ਕਤੀ ਜ਼ਰੀਏ ਜ਼ਮੀਨ ਅੰਦਰ ਦਫਨ ਅਜਿਹੇ ਲੋਕਾਂ ਨੂੰ ਲੱਭਣ ਵਿਚ ਸਹਾਈ ਹੁੰਦੇ ਹਨ। ਜ਼ਿਕਰਯੋਗ ਹੈ ਕਿ 22 ਫਰਵਰੀ ਤੋਂ ਸੁਰੰਗ ਅੰਦਰ ਅੱਠ ਵਿਅਕਤੀ ਫਸੇ ਹੋਏ ਹਨ ਤੇ ਉਨ੍ਹਾਂ ਦੀ ਭਾਲ ਲਈ ਬਚਾਅ ਟੀਮਾਂ ਲੱਗੀਆਂ ਹੋਈਆਂ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਅਜਿਹੇ ਕੁੱਤਿਆਂ ਨੂੰ ਲਾਪਤਾ ਮਨੁੱਖਾਂ ਅਤੇ ਮਨੁੱਖੀ ਲਾਸ਼ਾਂ ਦਾ ਪਤਾ ਲਗਾਉਣ ਲਈ ਸਿਖਲਾਈ ਦਿੱਤੀ ਜਾਂਦੀ ਹੈ। ਇਹ ਕੁੱਤੇ ਉਨ੍ਹਾਂ ਸੰਭਾਵਿਤ ਥਾਵਾਂ ਦਾ ਪਤਾ ਲਗਾ ਰਹੇ ਸਨ ਜਿੱਥੇ ਮਜ਼ਦੂਰ ਫਸੇ ਹੋ ਸਕਦੇ ਹਨ।
Advertisement
Advertisement
×