DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

bus accident: ਹਿਮਾਚਲ ਪ੍ਰਦੇਸ਼: ਕੁੱਲੂ ’ਚ ਬੱਸ ਹਾਦਸੇ ’ਚ 25 ਜ਼ਖਮੀ

25 injured in bus accident in Himachal's Kullu 
  • fb
  • twitter
  • whatsapp
  • whatsapp
Advertisement

ਸ਼ਿਮਲਾ, 5 ਅਪਰੈਲ

ਹਿਮਾਚਲ ਪ੍ਰਦੇਸ਼ ਵਿੱਚ ਕੁੱਲੂ ਨੂੰ ਜਾ ਰਹੀ ਇੱਕ ਬੱਸ ਅੱਜ ਬਦੀਰੋਪਾ ਇਲਾਕੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ 25 ਲੋਕ ਜ਼ਖਮੀ ਹੋ ਗਏ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ  45 ਯਾਤਰੀਆਂ ਨੂੰ ਲੈ ਕੇ ਕੁੱਲੂ ਦੇ ਬਾਥੜ ਪਿੰਡ ਤੋਂ ਆ ਰਹੀ ਬੱਸ ਡਰਾਈਵਰ ਤੋਂ ਬੇਕਾਬੂ ਹੋ ਗਈ।

Advertisement

ਪੁੁਲੀਸ ਮੁਤਾਬਕ ਹਾਦਸੇ ’ਚ ਦੋ ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਤੇ ਉਨ੍ਹਾਂ ਨੂੰ ਕੁੱਲੂ ਦੇ Regional Hospital ਰੈਫਰ ਕੀਤਾ ਗਿਆ ਹੈ, ਜਿਥੇ ਉਹ ਜ਼ੇਰੇ ਇਲਾਜ ਹਨ। ਪੁਲੀਸ ਨੇ ਦੱਸਿਆ ਕਿ ਬਾਕੀ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਮਗਰੋਂ ਛੁੱਟੀ ਦੇ ਦਿੱਤੀ ਗਈ।

ਕੁੱਲੂ ਦੇ Superintendent of Police (SP) Karthikeyan Gokulachandran ਨੇ ਕਿਹਾ ਕਿ ਘਟਨਾ ਦੇ ਸਬੰਧ ’ਚ ਡਰਾਈਵਰ ਖ਼ਿਲਾਫ਼ ਕੇੇਸ ਦਰਜ ਕੀਤਾ ਗਿਆ ਹੈ। -ਪੀਟੀਆਈ

Advertisement
×