Bus Accident: ਡਬਲ-ਡੈਕਰ ਬੱਸ ਪਲਟਣ ਕਾਰਨ 2 ਦੀ ਮੌਤ, 50 ਜ਼ਖਮੀ
ਇਟਾਵਾ (ਯੂਪੀ), 26 ਜੂਨ UP Bus Accident: ਸੈਫਈ ਖੇਤਰ ਵਿੱਚ ਲਖਨਊ-ਆਗਰਾ ਐਕਸਪ੍ਰੈਸਵੇਅ ’ਤੇ ਅੱਜ ਸਵੇਰ ਬਿਹਾਰ ਤੋਂ ਦਿੱਲੀ ਜਾ ਰਹੀ ਇੱਕ ਡਬਲ-ਡੈਕਰ ਬੱਸ ਪਲਟ ਕੇ ਖੱਡ ਵਿੱਚ ਡਿੱਗ ਗਈ। ਇਹ ਹਾਦਸਾ ਮੰਡੀ ਪਿੰਡ ਦੇ ਨੇੜੇ ਉਸ ਸਮੇਂ ਵਾਪਰਿਆ ਜਦੋਂ ਤੇਜ਼...
ਇਟਾਵਾ (ਯੂਪੀ), 26 ਜੂਨ
UP Bus Accident: ਸੈਫਈ ਖੇਤਰ ਵਿੱਚ ਲਖਨਊ-ਆਗਰਾ ਐਕਸਪ੍ਰੈਸਵੇਅ ’ਤੇ ਅੱਜ ਸਵੇਰ ਬਿਹਾਰ ਤੋਂ ਦਿੱਲੀ ਜਾ ਰਹੀ ਇੱਕ ਡਬਲ-ਡੈਕਰ ਬੱਸ ਪਲਟ ਕੇ ਖੱਡ ਵਿੱਚ ਡਿੱਗ ਗਈ। ਇਹ ਹਾਦਸਾ ਮੰਡੀ ਪਿੰਡ ਦੇ ਨੇੜੇ ਉਸ ਸਮੇਂ ਵਾਪਰਿਆ ਜਦੋਂ ਤੇਜ਼ ਰਫ਼ਤਾਰ ਬੱਸ ਨੇ ਇੱਕ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਸੰਤੁਲਨ ਗਵਾ ਦਿੱਤਾ। ਸੀਨੀਅਰ ਪੁਲੀਸ ਸੁਪਰਡੈਂਟ (ਐੱਸਐੱਸਪੀ) ਬ੍ਰਿਜੇਸ਼ ਕੁਮਾਰ ਸ਼੍ਰੀਵਾਸਤਵ ਨੇ ਕਿਹਾ ਕਿ ਹਾਦਸੇ ਕਾਰਨ ਯਾਤਰੀਆਂ ਸਹਿਮ ਗਏ ਹਨ। ਹੋਰ ਵਾਹਨਾਂ ਵਿੱਚ ਸਵਾਰ ਰਾਹਗੀਰਾਂ ਨੇ ਪੁਲੀਸ ਅਤੇ ਹਾਈਵੇਅ ਸੁਰੱਖਿਆ ਨੂੰ ਸੂਚਿਤ ਕੀਤਾ।
ਐੱਸਐੱਸਪੀ ਨੇ ਦੱਸਿਆ ਕਿ, ‘‘ਬੱਸ ਵਿੱਚੋਂ ਫਸੇ ਯਾਤਰੀਆਂ ਨੂੰ ਬਚਾਉਣ ਲਈ ਇੱਕ ਸਾਂਝਾ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਇਲਾਜ ਲਈ ਨੇੜਲੇ ਸੈਫਈ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ, ਜਦੋਂ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੁਰਦਾਘਰ ਵਿੱਚ ਭੇਜ ਦਿੱਤਾ ਗਿਆ।’’ ਉਨ੍ਹਾਂ ਦੱਸਿਆ ਕਿ ਦੋ ਮ੍ਰਿਤਕਾਂ ਦੀ ਪਛਾਣ ਨੇਪਾਲ ਦੇ ਬਰਦਾਹ ਨਿਵਾਸੀ ਸ਼ੈਦਾ (22) ਅਤੇ ਬਿਹਾਰ ਦੇ ਦਰਭੰਗਾ ਦੇ ਰਾਮਪੁਰ ਦੇਹਾ ਨਿਵਾਸੀ ਮਨੋਜ ਕੁਮਾਰ (52) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਬੱਸ ਵਿੱਚ ਕਰੀਬ 80 ਯਾਤਰੀ ਸਵਾਰ ਸਨ। -ਪੀਟੀਆਈ