ਕਰੂਰ ਭਗਦੜ ਮਾਮਲਾ: ਟੀਵੀਕੇ ਦੇ ਦੋ ਅਧਿਕਾਰੀਆਂ ਨੂੰ ਜ਼ਮਾਨਤ ਮਿਲੀ
TN court grants bail to TVK functionaries in Karur stampede case ਕਰੂਰ ਦੇ ਜੁਡੀਸ਼ੀਅਲ ਮੈਜਿਸਟਰੇਟ ਨੇ ਅੱਜ ਟੀਵੀਕੇ ਦੇ ਅਧਿਕਾਰੀਆਂ ਵੀ ਪੀ ਮਥਿਆਜ਼ਗਨ ਅਤੇ ਮਾਸੀ ਪੌਨਰਾਜ ਨੂੰ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਭਗਦੜ ਮਾਮਲੇ ਵਿੱਚ ਉਨ੍ਹਾਂ ਦੀ ਹਿਰਾਸਤ...
TN court grants bail to TVK functionaries in Karur stampede case ਕਰੂਰ ਦੇ ਜੁਡੀਸ਼ੀਅਲ ਮੈਜਿਸਟਰੇਟ ਨੇ ਅੱਜ ਟੀਵੀਕੇ ਦੇ ਅਧਿਕਾਰੀਆਂ ਵੀ ਪੀ ਮਥਿਆਜ਼ਗਨ ਅਤੇ ਮਾਸੀ ਪੌਨਰਾਜ ਨੂੰ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਭਗਦੜ ਮਾਮਲੇ ਵਿੱਚ ਉਨ੍ਹਾਂ ਦੀ ਹਿਰਾਸਤ ਵਧਾਉਣ ਦੀ ਪੁਲੀਸ ਦੀ ਅਪੀਲ ਨੂੰ ਰੱਦ ਕਰ ਦਿੱਤਾ।
ਟੀਵੀਕੇ ਦੇ ਵਕੀਲ ਸ੍ਰੀਨਿਵਾਸਨ ਨੇ ਕਿਹਾ ਕਿ ਟੀਵੀਕੇ ਦੇ ਕਰੂਰ ਪੱਛਮੀ ਜ਼ਿਲ੍ਹਾ ਸਕੱਤਰ ਮਥਿਆਜ਼ਗਨ ਅਤੇ ਕਰੂਰ ਸੈਂਟਰਲ ਟਾਊਨ ਸਕੱਤਰ ਪੌਨਰਾਜ ਨੂੰ ਰਸਮੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਰਿਹਾਅ ਕਰ ਦਿੱਤਾ ਜਾਵੇਗਾ। ਟੀਵੀਕੇ ਦੇ ਸੰਸਥਾਪਕ ਵਿਜੈ ਦੀ 27 ਸਤੰਬਰ ਨੂੰ ਹੋਈ ਰੈਲੀ ਵਿੱਚ ਭਗਦੜ ਮਚ ਗਈ ਸੀ। ਇਸ ਭਗਦੜ ਵਿਚ 41 ਜਣਿਆਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਦੋਵਾਂ ਅਹੁਦੇਦਾਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਟੀਵੀਕੇ ਦੇ ਵਕੀਲ ਨੇ ਦੱਸਿਆ ਕਿ ਪੁਲੀਸ ਤਕਨੀਕੀ ਤੌਰ ’ਤੇ ਰਿਮਾਂਡ ਵਧਾਉਣ ਦੀ ਮੰਗ ਨਹੀਂ ਕਰ ਸਕਦੀ ਕਿਉਂਕਿ ਇਹ ਕੇਸ ਸੀਬੀਆਈ ਨੂੰ ਤਬਦੀਲ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਦੋਵਾਂ ਨੂੰ ਰਸਮੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਰਿਹਾਅ ਕਰ ਦਿੱਤਾ ਜਾਵੇਗਾ। ਪੀ.ਟੀ.ਆਈ.