ਬਰਤਾਨੀਆ ਵਰਗਾ ਸਮਝੌਤਾ ਹੋਰ ਮੁਲਕਾਂ ਨਾਲ ਵੀ ਹੋਵੇ: ਆਰਬੀਆਈ
ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਨੇ ਬਰਤਾਨੀਆ ਨਾਲ ਮੁਕਤ ਵਪਾਰ ਸਮਝੌਤੇ (ਐੱਫਟੀਏ) ’ਤੇ ਦਸਤਖ਼ਤਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਭਾਰਤੀ ਅਰਥਚਾਰੇ ਦੇ ਕਈ ਖੇਤਰਾਂ ਨੂੰ ਸਹਾਇਤਾ ਮਿਲੇਗੀ। ਇਥੇ ‘ਐੱਫਈ ਮਾਡਰਨ ਬੀਐੱਫਐੱਸਆਈ ਸਿਖਰ ਸੰਮੇਲਨ’ ਨੂੰ ਸੰਬੋਧਨ ਕਰਦਿਆਂ...
Advertisement
ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਨੇ ਬਰਤਾਨੀਆ ਨਾਲ ਮੁਕਤ ਵਪਾਰ ਸਮਝੌਤੇ (ਐੱਫਟੀਏ) ’ਤੇ ਦਸਤਖ਼ਤਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਭਾਰਤੀ ਅਰਥਚਾਰੇ ਦੇ ਕਈ ਖੇਤਰਾਂ ਨੂੰ ਸਹਾਇਤਾ ਮਿਲੇਗੀ। ਇਥੇ ‘ਐੱਫਈ ਮਾਡਰਨ ਬੀਐੱਫਐੱਸਆਈ ਸਿਖਰ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਮਲਹੋਤਰਾ ਨੇ ਕਿਹਾ ਕਿ ਭਾਰਤ ਨੂੰ ਹੋਰ ਮੁਲਕਾਂ ਨਾਲ ਬਰਤਾਨੀਆ ਵਰਗੇ ਸਮਝੌਤਿਆਂ ਦੀ ਲੋੜ ਹੈ। ਉਨ੍ਹਾ ਕਿਹਾ ਕਿ ਅਮਰੀਕਾ ਨਾਲ ਵਪਾਰ ਸਮਝੌਤੇ ਦੀ ਵਾਰਤਾ ਅੰਤਿਮ ਪੜਾਅ ’ਤੇ ਹੈ। ਲੰਡਨ ’ਚ ਸਮਝੌਤੇ ’ਤੇ ਹੋਏ ਦਸਤਖ਼ਤਾਂ ਬਾਰੇ ਕੇਂਦਰੀ ਬੈਂਕ ਦਾ ਇਹ ਪਹਿਲਾ ਪ੍ਰਤੀਕਰਮ ਹੈ। ਮਲਹੋਤਰਾ ਨੇ ਕਿਹਾ ਕਿ ਸਮਝੌਤੇ ਨਾਲ ਮੈਨੂੰਫੈਕਚਰਿੰਗ ਅਤੇ ਸੇਵਾਵਾਂ ਸਮੇਤ ਵੱਖ ਵੱਖ ਸੈਕਟਰਾਂ ’ਚ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਮਹਿੰਗਾਈ ਦਰ ਅਤੇ ਵਿਕਾਸ ਦੀਆਂ ਸੰਭਾਵਨਾਵਾਂ ਭਵਿੱਖ ’ਚ ਵਿਆਜ ਦਰਾਂ ’ਚ ਕਟੌਤੀ ਤੈਅ ਕਰਨਗੀਆਂ।
Advertisement
Advertisement