ਦਿੱਲੀ ਦੇ 45 ਤੇ ਬੰਗਲੁੂਰੂ ਦੇ 4 ਸਕੂਲਾਂ ਨੂੰ ਬੰਬ ਦੀ ਧਮਕੀ
ਦਿੱਲੀ ਅਤੇ ਬੰਗਲੁੂਰੂ ਦੇ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਹੈ। ਦਿੱਲੀ ’ਚ ਹਫ਼ਤੇ ’ਚ ਇਹ ਚੌਥੀ ਵਾਰ ਹੈ, ਜਦੋਂ 45 ਦੇ ਕਰੀਬ ਸਕੂਲਾਂ ਤੇ 3 ਕਾਲਜਾਂ ਨੂੰ ਬੰਬ ਦੀ ਧਮਕੀ ਮਿਲੀ ਹੈ। ਧਮਕੀਆਂ ਤੋਂ ਘਬਰਾਏ ਕੁਝ ਮਾਪੇ...
Advertisement
ਦਿੱਲੀ ਅਤੇ ਬੰਗਲੁੂਰੂ ਦੇ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਹੈ। ਦਿੱਲੀ ’ਚ ਹਫ਼ਤੇ ’ਚ ਇਹ ਚੌਥੀ ਵਾਰ ਹੈ, ਜਦੋਂ 45 ਦੇ ਕਰੀਬ ਸਕੂਲਾਂ ਤੇ 3 ਕਾਲਜਾਂ ਨੂੰ ਬੰਬ ਦੀ ਧਮਕੀ ਮਿਲੀ ਹੈ। ਧਮਕੀਆਂ ਤੋਂ ਘਬਰਾਏ ਕੁਝ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਕੰਨੀ ਕਤਰਾਉਣ ਲੱਗੇ ਹਨ। ਇਸੇ ਦੌਰਾਨ ਬੰਗਲੁੂਰੂ ਦੇ 4 ਨਿੱਜੀ ਸਕੂਲਾਂ ਨੂੰ ਅੱਜ ਸਵੇਰੇ ਬੰਬ ਦੀ ਧਮਕੀ ਮਿਲੀ। ਈਮੇਲ ਰਾਹੀਂ ਭੇਜੀ ਗਈ ਧਮਕੀ ਵਿਚ ਸਕੂਲ ’ਚ ਬੰਬ ਰੱਖੇ ਹੋਣ ਦੀ ਗੱਲ ਕਹੀ ਗਈ। ਸਕੂਲ ਪ੍ਰਸ਼ਾਸਨ ਨੇ ਤੁਰੰਤ ਪੁਲੀਸ ਤੇ ਬੰਬ ਨਕਾਰਾ ਕਰਨ ਵਾਲੇ ਦਸਤੇ ਨੂੰ ਸੂਚਿਤ ਕੀਤਾ।
Advertisement
Advertisement
×