ਲੰਡਨ-ਹੈਦਰਾਬਾਦ ਬ੍ਰਿਟਿਸ਼ ਏਅਰਵੇਜ਼ ਦੀ ਉਡਾਣ ਨੂੰ ਬੰਬ ਦੀ ਧਮਕੀ !
ਲੰਡਨ ਤੋਂ ਹੈਦਰਾਬਾਦ ਆ ਰਹੀ ਬ੍ਰਿਟਿਸ਼ ਏਅਰਵੇਜ਼ ਦੀ ਇੱਕ ਉਡਾਣ ਨੂੰ ਬੰਬ ਦੀ ਧਮਕੀ ਵਾਲੀ ਈਮੇਲ ਮਿਲੀ। ਪੁਲੀਸ ਨੇ ਦੱਸਿਆ ਕਿ ਬਾਅਦ ਵਿੱਚ ਇਹ ਧਮਕੀ ਝੂਠੀ ਪਾਈ ਗਈ। ਇਹ ਈਮੇਲ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ (RGIA) ’ਤੇ ਮਿਲੀ ਸੀ, ਜਿਸ...
Advertisement
ਲੰਡਨ ਤੋਂ ਹੈਦਰਾਬਾਦ ਆ ਰਹੀ ਬ੍ਰਿਟਿਸ਼ ਏਅਰਵੇਜ਼ ਦੀ ਇੱਕ ਉਡਾਣ ਨੂੰ ਬੰਬ ਦੀ ਧਮਕੀ ਵਾਲੀ ਈਮੇਲ ਮਿਲੀ। ਪੁਲੀਸ ਨੇ ਦੱਸਿਆ ਕਿ ਬਾਅਦ ਵਿੱਚ ਇਹ ਧਮਕੀ ਝੂਠੀ ਪਾਈ ਗਈ।
ਇਹ ਈਮੇਲ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ (RGIA) ’ਤੇ ਮਿਲੀ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਜਹਾਜ਼ ਵਿੱਚ ਬੰਬ ਹੈ। ਪੁਲੀਸ ਅਤੇ CISF ਦੇ ਜਵਾਨਾਂ ਨੇ ਜਹਾਜ਼ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ, ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਜਾਂਚ ਤੋਂ ਬਾਅਦ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਧਮਕੀ ਝੂਠੀ ਸੀ।
Advertisement
ਦੱਸ ਦਈਏ ਕਿ ਜਹਾਜ਼ ਵਿੱਚ 200 ਤੋਂ ਵੱਧ ਯਾਤਰੀ ਸਵਾਰ ਸਨ। ਇਹ ਉਡਾਣ ਸਵੇਰੇ 5.30 ਵਜੇ ਦੇ ਕਰੀਬ ਸੁਰੱਖਿਅਤ ਢੰਗ ਨਾਲ ਹੈਦਰਾਬਾਦ ਵਿੱਚ ਲੈਂਡ ਹੋਈ।
Advertisement
ਪੁਲੀਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
Advertisement
×

