ਬੰਬੇ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਸ਼ੁੱਕਰਵਾਰ ਨੂੰ ਈਮੇਲ ਰਾਹੀਂ ਧਮਕੀ ਮਿਲੀ। ਅਧਿਕਾਰੀ ਨੇ ਕਿਹਾ ਕਿ ਹਾਈ ਕੋਰਟ ਦੀ ਤਲਾਸ਼ੀ ਲੈਣ ਮਗਰੋਂ ਉਥੋਂ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ। ਧਮਕੀ ਅਫ਼ਵਾਹ ਨਿਕਲੀ, ਜਿਸ ਮਗਰੋਂ ਬੰਬੇ ਹਾਈ ਕੋਰਟ ’ਚ ਕੰਮਕਾਜ ਆਮ ਵਾਂਗ ਹੋਇਆ। ਹਾਈ ਕੋਰਟ ’ਚ ਬੰਬ ਰੱਖੇ ਹੋਣ ਦੀ ਇਸ ਹਫ਼ਤੇ ’ਚ ਇਹ ਦੂਜੀ ਧਮਕੀ ਮਿਲੀ ਸੀ।