Blast: ਮਹਾਕੁੰਭ ’ਚ ਸਿਲੰਡਰ ਧਮਾਕਿਆਂ ਦੀ ਜ਼ਿੰਮੇਵਾਰੀ ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਲਈ
ਮੀਡੀਆ ਸੰਸਥਾਨਾਂ ਨੂੰ ਈਮੇਲ ਭੇਜ ਕੇ ਦਿੱਤੀ ਜਾਣਕਾਰੀ
Advertisement
ਨਵੀਂ ਦਿੱਲੀ, 21 ਜਨਵਰੀ
ਪ੍ਰਯਾਗਰਾਜ ਮਹਾਕੁੰਭ ਮੇਲੇ ਦੌਰਾਨ ਦੋ ਸਿਲੰਡਰ ਧਮਾਕਿਆਂ ਦੀ ਘਟਨਾ ਦੀ ਜ਼ਿੰਮੇਵਾਰੀ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈੱਡਐਫ) ਨੇ ਲੈ ਲਈ ਹੈ। ਇਸ ਸਬੰਧੀ ਕੇਜ਼ੈੱਡਐਫ ਨੇ ਕਈ ਮੀਡੀਆ ਸੰਸਥਾਵਾਂ ਨੂੰ ਈਮੇਲ ਵੀ ਭੇਜੀ ਹੈ। ਇਸ ਵਿਚ ਇਸ ਘਟਨਾ ਲਈ ਪੀਲੀਭੀਤ ਦੇ ਪੁਲੀਸ ਮੁਕਾਬਲੇ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰ ਕੇ ਪੀਲੀਭੀਤ ਝੂਠੇ ਮੁਕਾਬਲੇ ਦਾ ਬਦਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਇਹ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਲਈ ਸਿਰਫ ਅਲਰਟ ਹੈ ਤੇ ਸ਼ੁਰੂਆਤ ਹੈ। ਪੁਲੀਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਧਮਾਕਿਆਂ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ।
Advertisement
Advertisement
×