ਝਾਰਖੰਡ ਵਿੱਚ ਨਕਸਲੀਆਂ ਵੱਲੋਂ ਧਮਾਕਾ; ਸੀ ਆਰ ਪੀ ਐੱਫ ਜਵਾਨ ਸ਼ਹੀਦ
CRPF jawan killed in IED blast triggered by Naxals in Jharkhand ਝਾਰਖੰਡ ਵਿੱਚ ਨਕਸਲ ਵਿਰੋਧੀ ਮੁਹਿੰਮ ਦੌਰਾਨ ਆਈਈਡੀ ਧਮਾਕੇ ਵਿੱਚ ਜ਼ਖ਼ਮੀ ਹੋਣ ਤੋਂ ਬਾਅਦ ਇੱਕ ਸੀਆਰਪੀਐਫ ਜਵਾਨ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਪੱਛਮੀ ਸਿੰਘਭੂਮ...
Advertisement
CRPF jawan killed in IED blast triggered by Naxals in Jharkhand ਝਾਰਖੰਡ ਵਿੱਚ ਨਕਸਲ ਵਿਰੋਧੀ ਮੁਹਿੰਮ ਦੌਰਾਨ ਆਈਈਡੀ ਧਮਾਕੇ ਵਿੱਚ ਜ਼ਖ਼ਮੀ ਹੋਣ ਤੋਂ ਬਾਅਦ ਇੱਕ ਸੀਆਰਪੀਐਫ ਜਵਾਨ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਜਰਾਇਕੇਲਾ ਪੁਲੀਸ ਸਟੇਸ਼ਨ ਦੀ ਹੱਦ ਹੇਠ ਆਉਂਦੇ ਬਾਬੂਡੇਰਾ-ਸਮਤਾ ਧੁਰੀ ਦੇ ਨਕਸਲ ਹਿੰਸਾ ਪ੍ਰਭਾਵਿਤ ਖੇਤਰ ਵਿਚ ਅਰਧ ਸੈਨਿਕ ਬਲਾਂ ਨੇ ਤਲਾਸ਼ੀ ਮੁਹਿੰਮ ਚਲਾਈ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਨਕਸਲੀਆਂ ਨੇ ਆਈ ਈ ਡੀ ਨਾਲ ਧਮਾਕਾ ਕਰ ਦਿਤਾ ਜਿਸ ਕਾਰਨ ਹੈੱਡ ਕਾਂਸਟੇਬਲ ਮਹਿੰਦਰ ਲਸਕਰ (45) ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਅੱਜ ਤੜਕੇ ਉਸ ਨੇ ਦਮ ਤੋੜ ਦਿੱਤਾ। ਇਹ ਫੌਜੀ ਜਵਾਨ ਅਸਾਮ ਦਾ ਰਹਿਣ ਵਾਲਾ ਸੀ ਅਤੇ ਸੀਆਰਪੀਐਫ ਦੀ 60ਵੀਂ ਬਟਾਲੀਅਨ ਨਾਲ ਸਬੰਧਤ ਸੀ। ਪੀ.ਟੀ.ਆਈ.
Advertisement
Advertisement
Advertisement
×