DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਲਈ ਭਾਜਪਾ ਨੇ ਰਾਮ ਰਹੀਮ ਤੇ ਕੇਜਰੀਵਾਲ ਜੇਲ੍ਹ ਤੋਂ ਛੁਡਵਾਏ: ਵਾਡਰਾ

ਨਵੀਂ ਦਿੱਲੀ, 1 ਅਕਤੂਬਰ Robert Vadra hits our at BJP: ਕਾਂਗਰਸ ਦੀ ਸੀਨਅਰ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਡੇਰਾ ਸਿਰਸਾ ਮੁਖੀ ਗੁਰੀਮਤ ਰਾਮ ਰਹੀਮ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਜੇਲ੍ਹ...
  • fb
  • twitter
  • whatsapp
  • whatsapp
featured-img featured-img
ਰਾਬਰਟ ਵਾਡਰਾ। ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 1 ਅਕਤੂਬਰ

Robert Vadra hits our at BJP: ਕਾਂਗਰਸ ਦੀ ਸੀਨਅਰ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਡੇਰਾ ਸਿਰਸਾ ਮੁਖੀ ਗੁਰੀਮਤ ਰਾਮ ਰਹੀਮ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਜੇਲ੍ਹ ਤੋਂ ਰਿਹਾਈ ਪਿੱਛੇ ਭਾਜਪਾ ਦਾ ਹੱਥ ਹੈ, ਤਾਂ ਕਿ ਇਹ ਦੋਵੇਂ ਹਰਿਆਣਾ ਚੋਣਾਂ ਵਿਚ ਪ੍ਰਚਾਰ ਕਰ ਕੇ ਕਾਂਗਰਸ ਨੂੰ ਨੁਕਸਾਨ ਪਹੁੰਚਾ ਸਕਣ।

Advertisement

ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਚੋਟੀ ਦੇ ਆਗੂਆਂ ਵੱਲੋਂ ਉਨ੍ਹਾਂ (ਵਾਡਰਾ) ਦਾ ਨਾਂ ‘ਅਪਮਾਨਜਨਕ ਢੰਗ ਨਾਲ’ ਲਏ ਜਾਣ ਲਈ ਉਨ੍ਹਾਂ ਦੀ ਸਖ਼ਤ ਨਿਖੇਧੀ ਕੀਤੀ।

ਪੀਟੀਆਈ ਵੀਡੀਓਜ਼ ਨੂੰ ਦਿੱਤੀ ਇੰਟਰਵਿਊ ਵਿਚ ਉਨ੍ਹਾਂ ਕਿਹਾ, ‘‘ਜਦੋਂ ਬਾਬਾ ਰਾਮ ਰਹੀਮ, ਜਿਸ ਉਤੇ ਕਤਲ ਤੇ ਬਲਾਤਕਾਰ ਦੇ ਦੋਸ਼ ਹਨ, ਨੂੰ ਚੋਣਾਂ ਤੋਂ 20 ਦਿਨ ਪਹਿਲਾਂ (ਜੇਲ੍ਹ ਤੋਂ) ਰਿਹਾਅ ਕੀਤਾ ਜਾਂਦਾ ਹੈ ਤਾਂ ਤੁਸੀਂ (ਭਾਜਪਾ) ਉਸ ਨੂੰ ਪ੍ਰਚਾਰ ਲਈ ਰਿਹਾਅ ਕਰਦੇ ਹੋ... ਮੈਂ ਕਹਾਂਗਾ ਕਿ ਕੇਜਰੀਵਾਲ ਜੀ ਨੂੰ ਐਨ ਚੋਣਾਂ ਸਮੇਂ ਜੇਲ੍ਹ ਤੋਂ ਕੱਢਿਆ ਜਾਣਾ, ਤਾਂ ਕਿ ਉਹ ਹਰਿਆਣਾ ਵਿਚ ਪ੍ਰਚਾਰ ਕਰ ਸਕਣ, ਵੀ ਮੇਰੇ ਖ਼ਿਆਲ ਵਿਚ ਇਹ ਭਾਜਪਾ ਦੀ ਚਾਲ ਹੈ।’’

ਉਨ੍ਹਾਂ ਕਿਹਾ ਕਿ ਭਾਜਪਾ ਨੂੰ ਜਾਪਦਾ ਹੈ ਕਿ ਇਹ ਵਿਅਕਤੀ ਹਰਿਆਣਾ ਚੋਣਾਂ ਜਿੱਤਣ ਦੀਆਂ ਕਾਂਗਰਸ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। -ਪੀਟੀਆਈ

Advertisement
×