ਭਾਜਪਾ ਆਗੂ ਰਾਜੀਵ ਚੰਦਰਸ਼ੇਖਰ ਟਰੈੱਡਮਿੱਲ ਤੋਂ ਡਿੱਗ ਕੇ ਜ਼ਖ਼ਮੀ
ਭਾਜਪਾ ਦੀ ਕੇਰਲਾ ਇਕਾਈ ਦੇ ਪ੍ਰਧਾਨ ਰਾਜੀਵ ਚੰਦਰਸ਼ੇਖਰ ਅੱਜ ‘ਟਰੈੱਡਮਿੱਲ’ ਤੋਂ ਡਿੱਗ ਗਏ। ਉਨ੍ਹਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਚੰਦਰਸ਼ੇਖਰ ਨੇ ਫੇਸਬੁੱਕ ’ਤੇ ਆਪਣੇ ਸਿਰ ਦੀ ਸੱਟ ਦੇ ਨਿਸ਼ਾਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਇਸ ਘਟਨਾ ਨੂੰ ਹਾਸੇ-ਮਜ਼ਾਕ ਨਾਲ ਬਿਆਨ...
Advertisement
ਭਾਜਪਾ ਦੀ ਕੇਰਲਾ ਇਕਾਈ ਦੇ ਪ੍ਰਧਾਨ ਰਾਜੀਵ ਚੰਦਰਸ਼ੇਖਰ ਅੱਜ ‘ਟਰੈੱਡਮਿੱਲ’ ਤੋਂ ਡਿੱਗ ਗਏ। ਉਨ੍ਹਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਚੰਦਰਸ਼ੇਖਰ ਨੇ ਫੇਸਬੁੱਕ ’ਤੇ ਆਪਣੇ ਸਿਰ ਦੀ ਸੱਟ ਦੇ ਨਿਸ਼ਾਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਇਸ ਘਟਨਾ ਨੂੰ ਹਾਸੇ-ਮਜ਼ਾਕ ਨਾਲ ਬਿਆਨ ਕੀਤਾ। ਟਰੈੱਡਮਿੱਲ ਕਸਰਤ ਕਰਨ ਵਾਲੀ ਮਸ਼ੀਨ ਹੈ। ਉਨ੍ਹਾਂ ਲਿਖਿਆ, ‘‘ਜੇ ਤੁਸੀਂ ਟਰੈੱਡਮਿੱਲ ’ਤੇ ਹੋ ਅਤੇ ਫੋਨ ਦੀ ਘੰਟੀ ਵੱਜਣ ’ਤੇ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਹੋ ਅਤੇ ਇਹਤਿਆਤ ਨਹੀਂ ਵਰਤਦੇ ਤਾਂ ਤੁਸੀਂ ਤਿਲਕ ਕੇ ਡਿੱਗ ਸਕਦੇ ਹੋ ਜਾਂ ਖੁਦ ਸੱਟ ਖਾ ਸਕਦੇ ਹੋ।’’
Advertisement
Advertisement
×