ਆਧਾਰ ਕਾਰਡ ’ਚ ਸੱਤ ਸਾਲ ਤੱਕ ਦੇ ਬੱਚਿਆਂ ਦਾ ਬਾਇਓਮੀਟਰਿਕ ਅਪਡੇਟ ਕਰਵਾਉਣਾ ਲਾਜ਼ਮੀ
ਪੰਜ ਸਾਲ ਤੋਂ ਘੱਟ ਉਮਰ ’ਚ ਆਧਾਰ ਕਾਰਡ ਬਣਵਾਉਣ ਵਾਲੇ ਬੱਚਿਆਂ ਲਈ ਸੱਤ ਸਾਲ ਦੀ ਉਮਰ ਹੱਦ ਪਾਰ ਕਰਨ ਤੋਂ ਬਾਅਦ ਬਾਇਓਮੀਟਰਿਕ ਅਪਡੇਟ ਕਰਵਾਉਣਾ ਜ਼ਰੂਰੀ ਹੈ ਕਿਉਂਕਿ ਅਜਿਹਾ ਨਾ ਕਰਨ ’ਤੇ ਉਨ੍ਹਾਂ ਦੀ ਵਿਸ਼ੇਸ਼ ਆਈਡੀ ਡੀ-ਐਕਟੀਵੇਟ ਹੋ ਸਕਦੀ ਹੈ। ਜਾਣਕਾਰੀ...
Advertisement
ਪੰਜ ਸਾਲ ਤੋਂ ਘੱਟ ਉਮਰ ’ਚ ਆਧਾਰ ਕਾਰਡ ਬਣਵਾਉਣ ਵਾਲੇ ਬੱਚਿਆਂ ਲਈ ਸੱਤ ਸਾਲ ਦੀ ਉਮਰ ਹੱਦ ਪਾਰ ਕਰਨ ਤੋਂ ਬਾਅਦ ਬਾਇਓਮੀਟਰਿਕ ਅਪਡੇਟ ਕਰਵਾਉਣਾ ਜ਼ਰੂਰੀ ਹੈ ਕਿਉਂਕਿ ਅਜਿਹਾ ਨਾ ਕਰਨ ’ਤੇ ਉਨ੍ਹਾਂ ਦੀ ਵਿਸ਼ੇਸ਼ ਆਈਡੀ ਡੀ-ਐਕਟੀਵੇਟ ਹੋ ਸਕਦੀ ਹੈ। ਜਾਣਕਾਰੀ ਮੁਤਾਬਕ ਯੂਆਈਡੀਏਆਈ ਨੇ ਇਨ੍ਹਾਂ ਬੱਚਿਆਂ ਦੇ ‘ਆਧਾਰ’ ਨਾਲ ਜੁੜੇ ਮੋਬਾਈਲ ਨੰਬਰਾਂ ’ਤੇ ਲਾਜ਼ਮੀ ਬਾਇਓਮੀਟਰਿਕ ਅਪਡੇਟ (ਐੱਮਬੀਯੂ) ਕਰਵਾਉਣ ਲਈ ਐੱਸਐੱਮਐੱਸ ਭੇਜਣੇ ਸ਼ੁਰੂ ਕਰ ਦਿੱਤੇ ਹਨ। ਅਥਾਰਿਟੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ‘ਬੱਚਿਆਂ ਦੇ ਬਾਇਓਮੀਟਰਿਕ ਅੰਕੜਿਆਂ ਦੀ ਸਟੀਕਤਾ ਅਤੇ ਭਰੋਸੇਯੋਗਤਾ ਬਣਾਈ ਰੱਖਣ ਲਈ ਐੱਮਬੀਯੂ ਦਾ ਸਮੇਂ ਸਿਰ ਪੂਰਾ ਹੋਣਾ ਲਾਜ਼ਮੀ ਸ਼ਰਤ ਹੈ। ਜੇਕਰ ਬੱਚੇ ਦੇ ਸੱਤ ਸਾਲ ਦੇ ਹੋਣ ਤੱਕ ਵੀ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਮੌਜੂਦਾ ਨਿਯਮਾਂ ਮੁਤਾਬਕ ‘ਆਧਾਰ’ ਨੰਬਰ ਡੀ-ਐਕਟੀਵੇਟ ਹੋ ਸਕਦਾ ਹੈ।
Advertisement
Advertisement