ਬਿਹਾਰ ਦੀ ਆਖਰੀ ਵੋਟਰ ਸੂਚੀ ਭਲਕੇ 30 ਸਤੰਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ ਅਤੇ ਚੋਣ ਕਮਿਸ਼ਨ ਅਗਲੇ ਹਫ਼ਤੇ ਇਸ ਅਹਿਮ ਰਾਜ ਦੇ ਚੋਣ ਪ੍ਰੋਗਰਾਮ ਦਾ ਐਲਾਨ ਕਰ ਸਕਦਾ ਹੈ।
ਚੋਣ ਅਧਿਕਾਰੀ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ 4 ਤੇ 5 ਅਕਤੂਬਰ ਨੂੰ ਪਟਨਾ ਦਾ ਦੌਰਾ ਕਰਨਗੇ। ਸੂਤਰਾਂ ਅਨੁਸਾਰ ਵਿਧਾਨ ਸਭਾ ਚੋਣ ਪ੍ਰੋਗਰਾਮ ਦਾ ਐਲਾਨ ਅਗਲੇ ਹਫ਼ਤੇ ਹੋਣ ਦੀ ਸੰਭਾਵਨਾ ਹੈ। ਚੋਣਾਂ ਦਾ ਪਹਿਲਾ ਗੇੜ ਅਕਤੂਬਰ ਦੇ ਅਖੀਰ ’ਚ ਛਠ ਪੂਜਾ ਤੋਂ ਤੁਰੰਤ ਬਾਅਦ ਹੋਣ ਦੀ ਸੰਭਾਵਨਾ ਹੈ। ਚੋਣ ਕਮਿਸ਼ਨ ਬਿਹਾਰ ਤੇ ਕੁਝ ਵਿਧਾਨ ਸਭਾ ਉਪ ਚੁਣਾਂ ਲਈ 470 ਆਬਜ਼ਰਵਰ ਤਾਇਨਾਤ ਕਰ ਰਿਹਾ ਹੈ। ਆਮ, ਪੁਲੀਸ ਤੇ ਖਰਚਾ ਆਬਜ਼ਰਵਰਾਂ ਦੀ ਮੀਟਿੰਗ 3 ਅਕਤੂਬਰ ਨੂੰ ਹੋਵੇਗੀ। 243 ਮੈਂਬਰੀ ਬਿਹਾਰ ਵਿਧਾਨ ਸਭਾ ਦਾ ਕਾਰਜਕਾਲ 22 ਨਵੰਬਰ ਨੂੰ ਖਤਮ ਹੋ ਰਿਹਾ ਹੈ।
Advertisement
Advertisement
×