ਬਿਹਾਰ: ਵਿਆਹ ਦੌਰਾਨ ਆਤਿਸ਼ਬਾਜ਼ੀ ਕਾਰਨ ਐੱਲਪੀਜੀ ਸਿਲੰਡਰ ਫਟਿਆ, ਅੱਗ ਲੱਗਣ ਨਾਲ ਪਰਿਵਾਰ ਦੇ 6 ਜੀਆਂ ਦੀ ਮੌਤ
ਦਰਭੰਗਾ, 26 ਅਪਰੈਲ ਜ਼ਿਲ੍ਹੇ ਦੇ ਅੰਟੋਰ ਪਿੰਡ ਵਿਚ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਵਿਆਹ ਦੌਰਾਨ ਅੱਗ ਲੱਗਣ ਕਾਰਨ ਇਕ ਪਰਿਵਾਰ ਦੇ 6 ਜੀਆਂ ਅਤੇ ਤਿੰਨ ਪਸ਼ੂਆਂ ਦੀ ਮੌਤ ਹੋ ਗਈ। ਅੱਗ ਲੱਗਣ ਦੀ ਸੂਚਨਾ ਕਰੀਬ 11.15 ਵਜੇ ਮਿਲੀ,...
Advertisement
ਦਰਭੰਗਾ, 26 ਅਪਰੈਲ
ਜ਼ਿਲ੍ਹੇ ਦੇ ਅੰਟੋਰ ਪਿੰਡ ਵਿਚ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਵਿਆਹ ਦੌਰਾਨ ਅੱਗ ਲੱਗਣ ਕਾਰਨ ਇਕ ਪਰਿਵਾਰ ਦੇ 6 ਜੀਆਂ ਅਤੇ ਤਿੰਨ ਪਸ਼ੂਆਂ ਦੀ ਮੌਤ ਹੋ ਗਈ। ਅੱਗ ਲੱਗਣ ਦੀ ਸੂਚਨਾ ਕਰੀਬ 11.15 ਵਜੇ ਮਿਲੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਮੌਕੇ ’ਤੇ ਗਈ। ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਜਾ ਸਕਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਦਰਭੰਗਾ ਜ਼ਿਲ੍ਹੇ ਦੇ ਅਲੀਨਗਰ ਬਲਾਕ ਦੇ ਬਹੇਰਾ ਥਾਣਾ ਖੇਤਰ ਦੇ ਅੰਟੋਰ ਪਿੰਡ 'ਚ ਬੀਤੀ ਰਾਤ ਛਗਨ ਪਾਸਵਾਨ ਦੀ ਬੇਟੀ ਦਾ ਵਿਆਹ ਸੀ। ਰਾਮਚੰਦਰ ਪਾਸਵਾਨ ਦੇ ਰਿਹਾਇਸ਼ੀ ਕੰਪਲੈਕਸ ਵਿੱਚ ਵਿਆਹ ਦੇ ਮਹਿਮਾਨਾਂ ਦੇ ਠਹਿਰਣ ਅਤੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ। ਵਿਆਹ ਦੇ ਮਹਿਮਾਨਾਂ ਨੇ ਉੱਥੇ ਆਤਿਸ਼ਬਾਜ਼ੀ ਕੀਤੀ, ਜਿਸ ਕਾਰਨ ਟੈਂਟ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਉੱਥੇ ਰੱਖਿਆ ਐਲਪੀਜੀ ਸਿਲੰਡਰ ਫਟ ਗਿਆ।
Advertisement
Advertisement
Advertisement
×

