ਬਿਹਾਰ ਸਰਕਾਰ ਵੱਲੋਂ ਕਰਮਚਾਰੀਆਂ ਤੇ ਪੈਨਸ਼ਨਰਾਂ ਲਈ ਡੀ ਏ ’ਚ ਵਾਧੇ ਦਾ ਐਲਾਨ
ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਦੇ ਐਲਾਨ ਵਿੱਚ ਕੁਝ ਹਫ਼ਤੇ ਬਾਕੀ ਰਹਿਣ ਦਰਮਿਆਨ ਨਿਤੀਸ਼ ਕੁਮਾਰ ਸਰਕਾਰ ਨੇ ਸ਼ੁੱਕਰਵਾਰ ਨੂੰ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ 3 ਫੀਸਦੀ ਵਾਧੂ ਮਹਿੰਗਾਈ ਭੱਤੇ (ਡੀ ਏ) ਦਾ ਐਲਾਨ ਕੀਤਾ ਹੈ। ਉਪ ਮੁੱਖ ਮੰਤਰੀ ਸਮਰਾਟ ਚੌਧਰੀ ਜਿਨ੍ਹਾਂ...
ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਦੇ ਐਲਾਨ ਵਿੱਚ ਕੁਝ ਹਫ਼ਤੇ ਬਾਕੀ ਰਹਿਣ ਦਰਮਿਆਨ ਨਿਤੀਸ਼ ਕੁਮਾਰ ਸਰਕਾਰ ਨੇ ਸ਼ੁੱਕਰਵਾਰ ਨੂੰ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ 3 ਫੀਸਦੀ ਵਾਧੂ ਮਹਿੰਗਾਈ ਭੱਤੇ (ਡੀ ਏ) ਦਾ ਐਲਾਨ ਕੀਤਾ ਹੈ। ਉਪ ਮੁੱਖ ਮੰਤਰੀ ਸਮਰਾਟ ਚੌਧਰੀ ਜਿਨ੍ਹਾਂ ਕੋਲ ਵਿੱਤ ਵਿਭਾਗ ਦਾ ਚਾਰਜ ਹੈ, ਨੇ ਕਿਹਾ ਕਿ ਸਰਕਾਰ ਦੇ ਇਸ ‘ਤਿਉਹਾਰੀ ਤੋਹਫ਼ੇ’ ਕਾਰਨ ਚਾਲੂ ਵਿੱਤੀ ਸਾਲ ਵਿੱਚ ਰਾਜ ਦੇ ਖਜ਼ਾਨੇ ’ਤੇ 917.78 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਉਨ੍ਹਾਂ ਕਿਹਾ, ‘ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਹਾਲ ਹੀ ਦੇ ਫੈਸਲੇ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਵੀ ਮਹਿੰਗਾਈ ਭੱਤਾ 55 ਫੀਸਦੀ ਤੋਂ ਵਧਾ ਕੇ 58 ਫੀਸਦੀ ਕਰ ਦਿੱਤਾ ਹੈ।’ ਚੌਧਰੀ ਨੇ ਦੱਸਿਆ ਕਿ ਇਹ ਵਾਧਾ 1 ਜੁਲਾਈ ਤੋਂ ਲਾਗੂ ਹੋਵੇਗਾ। ਉਨ੍ਹਾਂ ਕਿਹਾ, ‘ਰਾਜ ਸਰਕਾਰ ਆਪਣੇ ਲੱਖਾਂ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਵਚਨਬੱਧ ਹੈ ਤਾਂ ਜੋ ਉਨ੍ਹਾਂ ਨੂੰ ਵਧਦੀ ਮਹਿੰਗਾਈ ਕਾਰਨ ਕੋਈ ਪ੍ਰੇਸ਼ਾਨੀ ਨਾ ਹੋਵੇ। ਇਹ ਦੀਵਾਲੀ ਅਤੇ ਛੱਠ ਤੋਂ ਪਹਿਲਾਂ ਇੱਕ ਤੋਹਫ਼ਾ ਹੈ।’ ਅਧਿਕਾਰੀਆਂ ਨੇ ਦੱਸਿਆ ਕਿ ਡੀ ਏ ’ਚ ਵਾਧੇ ਨਾਲ 5 ਲੱਖ ਤੋਂ ਵੱਧ ਕਰਮਚਾਰੀਆਂ ਤੇ 6 ਲੱਖ ਤੋਂ ਵੱਧ ਪੈਨਸ਼ਨਰਾਂ ਨੂੰ ਫਾਇਦਾ ਹੋਵੇਗਾ।