DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਿਹਾਰ ਐਗਜ਼ਿਟ ਪੋਲ: ਐਨਡੀਏ ਦੀ ਵੱਡੀ ਜਿੱਤ ਦੀ ਪੇਸ਼ੀਨਗੋਈ

NDA ਨੂੰ 147-168 ਸੀਟਾਂ, ਮਹਾਂਗਠਜੋੜ 70-90 ਸੀਟਾਂ; ਦੂਜੇ ਪੜਾਅ ਵਿੱਚ ਕੁੱਲ 68.44 ਫੀਸਦ ਵੋਟਿੰਗ; 14 ਨੂੰ ਆਉਣਗੇ ਨਤੀਜੇ

  • fb
  • twitter
  • whatsapp
  • whatsapp
Advertisement

ਬਿਹਾਰ ਵਿੱਚ ਦੂਜੇ ਪੜਾਅ ਦੀ ਵੋਟਿੰਗ ਖਤਮ ਹੋਣ ਤੋਂ ਬਾਅਦ, ਐਗਜ਼ਿਟ ਪੋਲ ਆਉਣੇ ਸ਼ੁਰੂ ਹੋ ਗਏ ਹਨ। ਐਗਜ਼ਿਟ ਪੋਲ ਅਨੁਸਾਰ ਐਨਡੀਏ ਸਰਕਾਰ ਬਣਨ ਦਾ ਸੰਕੇਤ ਮਿਲੇ ਹਨ। ਪਰ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ।

ਸੂਬੇ ਵਿੱਚ 243 ਸੀਟਾਂ ਲਈ ਦੋ ਪੜਾਵਾਂ ਵਿੱਚ ਚੋਣਾਂ ਹੋਈਆਂ। ਪਹਿਲੇ ਪੜਾਅ ਵਿੱਚ, 121 ਸੀਟਾਂ ’ਤੇ 65% ਵੋਟਿੰਗ ਦਰਜ ਕੀਤੀ ਗਈ। ਦੂਜੇ ਪੜਾਅ ਵਿੱਚ, ਰਿਕਾਰਡ 68.44% ਵੋਟਿੰਗ ਦਰਜ ਕੀਤੀ ਗਈ।

Advertisement

ਜ਼ਿਕਰਯੋਗ ਹੈ ਕਿ ਬਿਹਾਰ ਵਿਚ ਦੋ ਪੜਾਅ ਵਿਚ ਵੋਟਾਂ ਪਈਆਂ ਹਨ। ਪਹਿਲੇ ਪੜਾਅ ਹੇਠ 6 ਨਵੰਬਰ ਨੂੰ 121 ਵਿਧਾਨ ਸਭਾ ਸੀਟਾਂ ਤੇ ਦੂਜੇ ਪੜਾਅ ਹੇਠ ਅੱਜ 122 ਸੀਟਾਂ ’ਤੇ ਵੋਟਾਂ ਪਈਆਂ।

Advertisement

ਐਗਜ਼ਿਟ ਪੋਲ ਅਨੁਸਾਰ ਬਿਹਾਰ ਵਿਚ ਐਨ ਡੀ ਏ ਗਠਜੋੜ ਨੂੰ ਸਪਸ਼ਟ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ ਜਦਕਿ ਇੰਡੀਆ ਗਠਜੋੜ ਨੂੰ 73 ਤੋਂ 91 ਸੀਟਾਂ ਦਿਖਾਈਆਂ ਗਈਆਂ ਹਨ।

ਇਹ ਵੀ ਦੱਸਣਾ ਬਣਦਾ ਹੈ ਕਿ ਬਿਹਾਰ ਵਿਚ ਵਿਧਾਨ ਸਭਾ ਦੀਆਂ ਕੁੱਲ ਸੀਟਾਂ 243 ਹਨ ਤੇ ਬਹੁਮਤ ਹਾਸਲ ਕਰਨ ਲਈ 122 ਸੀਟਾਂ ਲੋੜੀਂਦੀਆਂ ਹਨ। ਸਾਲ 2020 ਵਿੱਚ ਐਨਡੀਏ ਨੂੰ 125 ਸੀਟਾਂ ਹਾਸਲ ਹੋਈਆਂ ਸਨ ਤੇ ਇਸ ਵਾਰ 20 ਤੋਂ 35 ਸੀਟਾਂ ਦਾ ਫਾਇਦਾ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਦੂਜੇ ਪਾਸੇ ਇੰਡੀਆ ਗਠਜੋੜ ਨੂੰ 110 ਸੀਟਾਂ ਮਿਲੀਆਂ ਸਨ ਪਰ ਇਸ ਵਾਰ ਗਠਜੋੜ ਦੀਆਂ ਕਈ ਸੀਟਾਂ ਘਟਣ ਦਾ ਅਨੁਮਾਨ ਲਾਇਆ ਗਿਆ ਹੈ।

ਲੋਕਾਂ ਦੀ ਸੂਝ (People's Insight)
NDA 133-148
ਮਹਾਗਠਬੰਧਨ 75-101
ਜਨ ਸੂਰਜ ਪਾਰਟੀ 0-2
ਹੋਰ 2-8
ਮੈਟਰਾਈਜ਼  ( Matrize)
NDA 147-167
ਮਹਾਗਠਬੰਧਨ 70-90
ਜਨ ਸੂਰਜ ਪਾਰਟੀ 0-2
ਹੋਰ 2-8
People’s Pulse
NDA 133-159
ਮਹਾਗਠਬੰਧਨ 75-101
ਜਨ ਸੂਰਜ ਪਾਰਟੀ 0-5
ਹੋਰ 2-8
ਜੇਵੀਸੀ   (JVC)
NDA 135-150
ਮਹਾਗਠਬੰਧਨ 88-103
ਜਨ ਸੂਰਜ ਪਾਰਟੀ 0-1
ਹੋਰ 3-6
ਪੀ-ਮਾਰਗ  (P-Marg)
NDA 142-162
ਮਹਾਗਠਬੰਧਨ 88-103
ਜਨ ਸੂਰਜ ਪਾਰਟੀ 1-4
ਹੋਰ 0-3
ਚਾਣਕਯ (Chanakya Strategies)

NDA 130-138

ਮਹਾਗਠਬੰਧਨ 100-108

ਜਨ ਸੂਰਜ ਪਾਰਟੀ 0-0

ਹੋਰ 3-5

Advertisement
×