BIHAR: EC ਨੇ SIR ਦਾ ਅਮਲ ਪੂਰਾ ਕੀਤਾ, ਵੋਟਰਾਂ ਦੀ ਖਰੜਾ ਸੂਚੀ ਜਾਰੀ
ਵੋਟਰਾਂ ਦੇ ਨਾਮ ਚੋਣ ਕਮਿਸ਼ਨ ਦੀ ਵੈਬਸਾਈਟ ’ਤੇ ਨਾਮ ਉਪਲਬਧ
Advertisement
ਭਾਰਤੀ ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਿਹਾਰ ਵਿੱਚ ਇੱਕ ਮਹੀਨੇ ਤੱਕ ਚੱਲੀ ਵਿਸ਼ੇਸ਼ ਵਿਆਪਕ ਸੁਧਾਈ (SIR) ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਡਰਾਫਟ ਸੂਚੀ ਜਾਰੀ ਕਰ ਦਿੱਤੀ ਹੈ। ਇੱਕਠੀ ਸੂਚੀ ਉਪਲਬਧ ਨਹੀਂ ਕਰਵਾਈ ਗਈ ਪਰ ਵੋਟਰ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਆਪਣੇ ਨਾਮ ਦੇਖ ਸਕਦੇ ਹਨ।
ਚੋਣ ਕਮਿਸ਼ਨ ਨੇ ਕਿਹਾ ਜੂਨ ’ਚ ਵਿਸ਼ੇਸ਼ ਵਿਆਪਕ ਸੁਧਾਈ (SIR ) ਸ਼ੁਰੂ ਹੋਣ ਤੋਂ ਪਹਿਲਾਂ ਸੂਬੇ ਵਿੱਚ 7.93 ਕਰੋੜ ਰਜਿਸਟਰਡ ਵੋਟਰ ਸਨ। ਇਹ ਹਾਲੇ ਤੱਕ ਪਤਾ ਨਹੀਂ ਹੈ ਕਿ ਪ੍ਰਕਾਸ਼ਿਤ ਡਰਾਫਟ ਸੂਚੀਆਂ ਵਿੱਚ ਕਿੰਨੇ ਵੋਟਰ ਹਨ।
Advertisement
ਡਰਾਫਟ ਸੂਚੀਆਂ ਦੇ ਪ੍ਰਕਾਸ਼ਿਤ ਹੋਣ ਦੇ ਨਾਲ ਦਾਅਵਿਆਂ ਅਤੇ ਇਤਰਾਜ਼ਾਂ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ ਅਤੇ ਇਹ ਪ੍ਰਕੀਰਿਆ 1 ਸਤੰਬਰ ਤੱਕ ਜਾਰੀ ਰਹੇਗੀ। ਇਸ ਸਮੇਂ ਦੌਰਾਨ ਗਲਤ ਤਰੀਕੇ ਨਾਲ ਨਾਮ ਹਟਾਉਣ ਦੀਆਂ ਸ਼ਿਕਾਇਤਾਂ ਵਾਲੇ ਵੋਟਰ ਸਬੰਧਤ ਅਫ਼ਸਰਾਂ ਕੋਲ ਸ਼ਿਕਾਇਤ ਕਰ ਸਕਦੇ ਹਨ। ਦੱਸ ਦਈਏ ਕਿ ਇਸ ਸਾਲ ਦੇ ਅੰਤ ਵਿੱਚ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਹੋਣਗੀਆਂ।
Advertisement
×