DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਿਹਾਰ: ਵੋਟਰ ਖਰੜਾ ਸੂਚੀ ’ਚ ਫਰਜ਼ੀ ਵੋਟਾਂ ਦੇ ਦਾਅਵਿਆਂ ਦਾ ਖੰਡਨ

ਬਿਹਾਰ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਰਿਪੋਰਟ ‘ਕਿਆਸਅਰਾੲੀਆਂ ਤੇ ਸਮੇਂ ਤੋਂ ਪਹਿਲਾਂ’ ਕਰਾਰ
  • fb
  • twitter
  • whatsapp
  • whatsapp
Advertisement

ਬਿਹਾਰ ਦੇ ਮੁੱਖ ਚੋਣ ਅਧਿਕਾਰੀ (CEO) ਨੇ ਅੱਜ ਇੱਥੇ ਬਿਹਾਰ ਦੀ ਵੋਟਰ ਖਰੜਾ ਸੂਚੀ (SIR 2025) ਵਿੱਚ ਦੋਹਰੀਆਂ ਵੋਟਾਂ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਫਰਜ਼ੀ ਵੋਟਾਂ ਦੇ ਦਾਅਵਿਆਂ ਨੂੰ ‘ਕਿਆਸਅਰਾਈਆਂ, ਸਮੇਂ ਤੋਂ ਪਹਿਲਾਂ ਅਤੇ ਵੋਟਰ ਸੂਚੀ ਪ੍ਰਬੰਧਨ ਨੂੰ ਨਿਯੰਤਰਿਤ ਕਰਨ ਵਾਲੇ ਕਾਨੂੰਨੀ ਢਾਂਚੇ ਦੇ ਉਲਟ’ ਕਰਾਰ ਦਿੱਤਾ।

ਬਿਹਾਰ ਦੇ CEO ਨੇ X ’ਤੇ ਪੋਸਟ ਵਿੱਚ ਜ਼ੋਰ ਦੇ ਕੇ ਕਿਹਾ ਕਿ SIR ਇੱਕ ਕਾਨੂੰਨੀ ਅਭਿਆਸ ਹੈ ਜੋ ਲੋਕ ਪ੍ਰਤੀਨਿਧਤਾ ਐਕਟ, 1950 ਅਤੇ ਵੋਟਰ ਰਜਿਸਟ੍ਰੇਸ਼ਨ ਨਿਯਮਾਂ, 1960 ਤਹਿਤ ਕੀਤਾ ਜਾਂਦਾ ਹੈ।

Advertisement

ਬਿਹਾਰ ਦੇ ਸੀਈਓ ਨੇ ਕਿਹਾ ਕਿ ਮੌਜੂਦਾ ਖਰੜਾਂ ਸੂਚੀਆਂ ਅੰਤਿਮ ਨਹੀਂ ਹਨ। ਉਨ੍ਹਾਂ ਪੋਸਟ ਵਿੱਚ ਕਿਹਾ, ‘‘ਇਹ ਸਪੱਸ਼ਟ ਤੌਰ ’ਤੇ ਜਨਤਕ ਜਾਂਚ ਲਈ ਤਿਆਰ ਕੀਤੇ ਗਏ ਹਨ, ਵੋਟਰਾਂ, ਸਿਆਸੀ ਪਾਰਟੀਆਂ ਅਤੇ ਹੋਰ ਸਾਰੇ ਭਾਈਵਾਲਾਂ ਤੋਂ ਦਾਅਵਿਆਂ ਅਤੇ ਇਤਰਾਜ਼ਾਂ ਨੂੰ ਸੱਦਾ ਦਿੰਦੇ ਹਨ।’’

ਮੀਡੀਆ ਰਿਪੋਰਟ ਵਿੱਚ ਦਰਸਾਏ ਗਏ 67,826 ‘ਸ਼ੱਕੀ ਦੋਹਰੇ ਵੋਟਰਾਂ’ ਦੇ ਅੰਕੜਿਆਂ ਦਾ ਜਵਾਬ ਦਿੰਦਿਆਂ ਬਿਹਾਰ ਦੇ ਸੀਈਓ ਨੇ ਕਿਹਾ, ‘‘ਇਹ ਅੰਕੜਾ ਡੇਟਾ ਮਾਈਨਿੰਗ ਅਤੇ ਨਾਮ/ਰਿਸ਼ਤੇਦਾਰ/ਉਮਰ ਦੇ ਸੰਜੋਗਾਂ ਦੇ ਵਿਅਕਤੀਗਤ ਮੇਲ ’ਤੇ ਅਧਾਰਤ ਹੈ। ਇਹ ਮਾਪਦੰਡ, ਦਸਤਾਵੇਜ਼ੀ ਅਤੇ ਫੀਲਡ ਤਸਦੀਕ ਤੋਂ ਬਿਨਾਂ, ਸਿੱਟੇ ਵਜੋਂ ਫਰਜ਼ੀ ਸਾਬਤ ਨਹੀਂ ਹੁੰਦੇ। ਬਿਹਾਰ ਵਿੱਚ ਖਾਸ ਕਰਕੇ ਪੇਂਡੂ ਹਲਕਿਆਂ ਵਿੱਚ ਕਈ ਵਿਅਕਤੀਆਂ ਲਈ ਇੱਕੋ ਜਿਹੇ ਨਾਮ, ਮਾਪਿਆਂ ਦੇ ਨਾਮ ਅਤੇ ਇੱਥੋਂ ਤੱਕ ਕਿ ਇੱਕੋ ਜਿਹੀਆਂ ਉਮਰਾਂ ਸਾਂਝੀਆਂ ਕਰਨਾ ਆਮ ਗੱਲ ਹੈ।’’

ਉਨ੍ਹਾਂ ਕਿਹਾ, ‘‘ਫਿਰ ਵੀ, ਜੇਕਰ ਜਨਸੰਖਿਆ ਦੇ ਤੌਰ ’ਤੇ ਸਾਮਾਨ ਐਂਟਰੀਆਂ ਮਿਲਦੀਆਂ ਹਨ ਤਾਂ ਦਾਅਵਿਆਂ ਅਤੇ ਇਤਰਾਜ਼ਾਂ ਦੀ ਮਿਆਦ ਦੌਰਾਨ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਹਟਾਈ ਜਾ ਰਹੀ ਹੈ। ਅਜਿਹੇ ਮਾਮਲਿਆਂ ਵਿੱਚ ਸਾਰੇ ਭਾਈਵਾਲ ਚੋਣ ਰਜਿਸਟ੍ਰੇਸ਼ਨ ਅਧਿਕਾਰੀ ਨੂੰ ਸੂਚਿਤ ਕਰ ਸਕਦੇ ਹਨ, ਆਪਣੇ ਇਤਰਾਜ਼ ਦਰਜ ਕਰ ਸਕਦੇ ਹਨ ਅਤੇ ਲੋੜੀਂਦੀ ਕਾਰਵਾਈ ਕੀਤੀ ਜਾ ਸਕਦੀ ਹੈ।’’

Advertisement
×