Bihar assembly polls ਜੇਡੀਯੂ ਵੱਲੋਂ 44 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂਨਾਈਟਿਡ) ਨੇ ਬਿਹਾਰ ਅਸੈਂਬਲੀ ਚੋਣਾਂ ਲਈ 44 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿਚ ਕਈ ਮੰਤਰੀਆਂ ਜਿਵੇਂ ਸ਼ੀਲਾ ਮੰਡਲ, ਵਿਜੇਂਦਰ ਪ੍ਰਸਾਦ ਯਾਦਵ, ਲੇਸ਼ੀ ਸਿੰਘ, ਜਯੰਤ ਰਾਜ...
Advertisement
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂਨਾਈਟਿਡ) ਨੇ ਬਿਹਾਰ ਅਸੈਂਬਲੀ ਚੋਣਾਂ ਲਈ 44 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿਚ ਕਈ ਮੰਤਰੀਆਂ ਜਿਵੇਂ ਸ਼ੀਲਾ ਮੰਡਲ, ਵਿਜੇਂਦਰ ਪ੍ਰਸਾਦ ਯਾਦਵ, ਲੇਸ਼ੀ ਸਿੰਘ, ਜਯੰਤ ਰਾਜ ਤੇ ਮੁਹੰਮਦ ਜ਼ਮਾਂ ਖ਼ਾਨ ਨੂੰ ਮੁੜ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਪਾਰਟੀ ਨੇ ਪਹਿਲਾਂ ਆਰਜੇਡੀ ਨਾਲ ਰਹੇ ਚੇਤਨ ਆਨੰਦ ਨੂੰ ਨਬੀਨਗਰ ਤੇ ਵਿਭਾ ਦੇਵੀ ਨੂੰ ਨਵਾਦ ਤੋਂ ਟਿਕਟ ਦਿੱਤੀ ਹੈ। ਕਾਲਾਧਰ ਮੰਡਲ ਨੂੰ ਰੂਪਾਲੀ ਤੋਂ ਉਮੀਦਵਾਰ ਬਣਾਇਆ ਗਿਆ ਹੈ। ਬਿਹਾਰ ਵਿਚ ਅੇੱਨਡੀਏ ਦੀ ਭਾਈਵਾਲ ਜੇਡੀਯੂ ਹੁਣ ਤੱਕ ਕੁੱਲ 101 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। 243 ਮੈਂਬਰੀ ਬਿਹਾਰ ਅਸੈਂਬਲੀ ਚੋਣਾਂ ਲਈ ਦੋ ਗੇੜਾਂ ਦੀ ਵੋਟਿੰਗ 6 ਤੇ 11 ਨਵੰਬਰ ਨੂੰ ਅਤੇ ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਹੋਵੇਗੀ।
Advertisement
Advertisement
×