Bihar Accident ਬਿਹਾਰ ਵਿਚ ਟੈਂਪੂ ਤੇ ਟਰੱਕ ਦੀ ਆਹਮੋ ਸਾਹਮਣੀ ਟੱਕਰ, 7 ਹਲਾਕ
ਪਟਨਾ, 24 ਫਰਵਰੀ ਬਿਹਾਰ ਦੇ ਪਟਨਾ ਜ਼ਿਲ੍ਹੇ ਵਿਚ ਟੈਂਪੂ ਤੇ ਟਰੱਕ ਦੀ ਆਹਮੋ ਸਾਹਮਣੀ ਟੱਕਰ ਵਿਚ ਟੈਂਪੂ ਸਵਾਰ ਸੱਤ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸਾ ਐਤਵਾਰ ਰਾਤ ਨੂੰ ਮਸੌਰਹੀ ਇਲਾਕੇ ਵਿਚ ਨੂਰਾ ਪੁਲ ’ਤੇ ਹੋਇਆ। ਮਸੌਰਹੀ ਪੁਲਿਸ ਸਟੇਸ਼ਨ ਦੇ ਐਸਐਚਓ...
Advertisement
ਪਟਨਾ, 24 ਫਰਵਰੀ
ਬਿਹਾਰ ਦੇ ਪਟਨਾ ਜ਼ਿਲ੍ਹੇ ਵਿਚ ਟੈਂਪੂ ਤੇ ਟਰੱਕ ਦੀ ਆਹਮੋ ਸਾਹਮਣੀ ਟੱਕਰ ਵਿਚ ਟੈਂਪੂ ਸਵਾਰ ਸੱਤ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸਾ ਐਤਵਾਰ ਰਾਤ ਨੂੰ ਮਸੌਰਹੀ ਇਲਾਕੇ ਵਿਚ ਨੂਰਾ ਪੁਲ ’ਤੇ ਹੋਇਆ। ਮਸੌਰਹੀ ਪੁਲਿਸ ਸਟੇਸ਼ਨ ਦੇ ਐਸਐਚਓ ਵਿਜੈ ਕੁਮਾਰ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ‘‘ਨੂਰਾ ਪੁਲ ਨੇੜੇ ਇੱਕ ਟੈਂਪੂ ਅਤੇ ਟਰੱਕ ਵਿਚਕਾਰ ਟੱਕਰ ਦੀ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਮੌਕੇ ’ਤੇ ਪਹੁੰਚੀ। ਇਹ ਟੱਕਰ ਐਤਵਾਰ ਰਾਤ ਕਰੀਬ 9.30 ਵਜੇ ਹੋਈ। ਸੱਤ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।’’ ਉਨ੍ਹਾਂ ਕਿਹਾ, ‘‘ਪੀੜਤਾਂ ਦੀ ਪਛਾਣ ਕੀਤੀ ਜਾ ਰਹੀ ਹੈ। ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਹੋਰ ਜਾਂਚ ਜਾਰੀ ਹੈ।’’ -ਪੀਟੀਆਈ
Advertisement
ਇਹ ਵੀ ਪੜ੍ਹੋ
1. ਜੀਪ ਦੇ ਬੱਸ ਨਾਲ ਟਕਰਾਉਣ ਕਾਰਨ 6 ਦੀ ਮੌਤ
2. Germany Election ਓਲਫ਼ ਸ਼ੁਲਜ਼ ਚੋਣ ਹਾਰੇ, ਫਰੈਡਰਿਕ ਮਰਜ਼ ਦੀ ਕੰਜ਼ਰਵੇਟਿਵ ਪਾਰਟੀ ਜਿੱਤੀ
Advertisement
×