ਮਹਾਰਾਸ਼ਟਰ ਕੈਬਨਿਟ ਵਿੱਚ ਸ਼ਾਮਲ ਨਾ ਕਰਨ ਤੋਂ ਭੁਜਬਲ ਨਿਰਾਸ਼
ਨਾਗਪੁਰ, 16 ਦਸੰਬਰ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਸੀਨੀਅਰ ਆਗੂ ਛਗਨ ਭੁਜਬਲ ਨੇ ਨਵੀਂ ਮਹਾਗਠਜੋੜ ਸਰਕਾਰ ’ਚ ਸ਼ਾਮਲ ਨਾ ਕੀਤੇ ਜਾਣ ’ਤੇ ਨਿਰਾਸ਼ਾ ਜ਼ਾਹਰ ਕੀਤੀ ਅਤੇ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਨਾਲ ਗੱਲਬਾਤ ਕਰਕੇ ਭਵਿੱਖ ਦੀ ਕਾਰਵਾਈ ਦਾ...
Advertisement
ਨਾਗਪੁਰ, 16 ਦਸੰਬਰ
ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਸੀਨੀਅਰ ਆਗੂ ਛਗਨ ਭੁਜਬਲ ਨੇ ਨਵੀਂ ਮਹਾਗਠਜੋੜ ਸਰਕਾਰ ’ਚ ਸ਼ਾਮਲ ਨਾ ਕੀਤੇ ਜਾਣ ’ਤੇ ਨਿਰਾਸ਼ਾ ਜ਼ਾਹਰ ਕੀਤੀ ਅਤੇ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਨਾਲ ਗੱਲਬਾਤ ਕਰਕੇ ਭਵਿੱਖ ਦੀ ਕਾਰਵਾਈ ਦਾ ਫ਼ੈਸਲਾ ਕਰਨਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭੁਜਬਲ ਨੇ ਦਾਅਵਾ ਕੀਤਾ ਕਿ ਮਰਾਠਾ ਭਾਈਚਾਰੇ ਲਈ ਨੌਕਰੀਆਂ ਅਤੇ ਸਿੱਖਿਆ ਵਿੱਚ ਰਾਖਵੇਂਕਰਨ ਦੀ ਮੰਗ ਕਰ ਰਹੇ ਕਾਰਕੁਨ ਮਨੋਜ ਜਾਰੰਗੇ ’ਤੇ ਨਿਸ਼ਾਨਾ ਸੇਧਣ ਕਾਰਨ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਬਾਹਰ ਰੱਖਿਆ ਗਿਆ ਹੈ। ਭੁਜਬਲ ਨੇ ਕਿਹਾ ਕਿ ਉਹ ਨਵੀਂ ਕੈਬਨਿਟ ਵਿੱਚ ਸ਼ਾਮਲ ਨਾ ਕੀਤੇ ਜਾਣ ਤੋਂ ਨਾਖੁਸ਼ ਹਨ। -ਪੀਟੀਆਈ
Advertisement
Advertisement
×