DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭੁਬਨੇਸ਼ਵਰ: ਡੀਜੀਪੀਜ਼ ਦੀ ਤਿੰਨ ਰੋਜ਼ਾ ਕਾਨਫਰੰਸ ਨੂੰ ਪੰਨੂ ਵੱਲੋਂ ਧਮਕੀ

ਭੁਬਨੇਸ਼ਵਰ, 28 ਨਵੰਬਰ ਅਮਰੀਕਾ ਵਿੱਚ ਰਹਿੰਦੇ ਖਾਲਿਸਤਾਨ ਪੱਖੀ ਅਤਿਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਭੁਬਨੇਸ਼ਵਰ ਵਿੱਚ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੀ ਪੁਲੀਸ ਦੇ ਡਾਇਰੈਕਟਰ ਜਨਰਲਾਂ/ਇੰਸਪੈਕਟਰ ਜਨਰਲਾਂ ਦੀ ਤਿੰਨ ਦਿਨਾਂ ਕਾਨਫਰੰਸ-2024 ਵਿੱਚ ਰੁਕਾਵਟ ਪਾਉਣ ਲਈ ਧਮਕੀ ਭਰੀ ਵੀਡੀਓ ਜਾਰੀ ਕੀਤੀ ਹੈ। ਅੱਜ...
  • fb
  • twitter
  • whatsapp
  • whatsapp
Advertisement

ਭੁਬਨੇਸ਼ਵਰ, 28 ਨਵੰਬਰ

ਅਮਰੀਕਾ ਵਿੱਚ ਰਹਿੰਦੇ ਖਾਲਿਸਤਾਨ ਪੱਖੀ ਅਤਿਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਭੁਬਨੇਸ਼ਵਰ ਵਿੱਚ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੀ ਪੁਲੀਸ ਦੇ ਡਾਇਰੈਕਟਰ ਜਨਰਲਾਂ/ਇੰਸਪੈਕਟਰ ਜਨਰਲਾਂ ਦੀ ਤਿੰਨ ਦਿਨਾਂ ਕਾਨਫਰੰਸ-2024 ਵਿੱਚ ਰੁਕਾਵਟ ਪਾਉਣ ਲਈ ਧਮਕੀ ਭਰੀ ਵੀਡੀਓ ਜਾਰੀ ਕੀਤੀ ਹੈ। ਅੱਜ ਜਾਰੀ ਵੀਡੀਓ ਵਿੱਚ ਉਸ ਨੇ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਤੇ ਕੌਮੀ ਸੁਰੱਖਿਆ ਸਲਾਹਕਾਰ ਨੂੰ ਬੁਰਾਈ ਦੇ ਧੁਰੇ ਆਖਿਆ ਜੋ ਭੁਬਨੇਸ਼ਵਰ ਵਿੱਚ ਸਭ ਤੋਂ ਵੱਡਾ ਸੁਰੱਖਿਆ ਸੰਕਟ ਲਿਆ ਰਹੇ ਹਨ। ਉਸ ਨੇ ਕਿਹਾ ਕਿ ਭੁਬਨੇਸ਼ਵਰ ਮੰਦਰ ਦਾ ਸ਼ਹਿਰ ਨਹੀਂ ਬਲਕਿ ਅਤਿਵਾਦ ਦਾ ਸ਼ਹਿਰ ਹੈ ਜਿੱਥੇ ਸੀਆਈਐੱਸਐੱਫ, ਬੀਐੱਸਐੱਫ, ਸੀਆਰਪੀਐੱਫ, ਐੱਨਐੱਸਜੀ, ਐੱਨਆਈਏ ਤੇ ਆਈਬੀ ਦੇ 200 ਭਾਰਤੀ ਅਤਿਵਾਦੀ ਅਮਿਤ ਸ਼ਾਹ ਦੀ ਅਗਵਾਈ ਹੇਠ ਮੁਲਾਕਾਤ ਕਰਨਗੇ, ਜਿਸਨੇ ਸਾਹਿਦ ਨਿੱਜਰ ਦੇ ਕਤਲ ਦੀ ਯੋਜਨਾ ਬਣਾਈ ਤੇ ਇਸਨੂੰ ਅੰਜਾਮ ਦਿਵਾਇਆ। ਪੰਨੂ ਨੇ ਡੀਜੀਪੀ ਕਾਨਫਰੰਸ ’ਚ ਅੜਿੱਕੇ ਡਾਹੁਣ ਤੇ ਇਸ ਨੂੰ ਰੋਕਣ ਦੀ ਧਮਕੀ ਦਿੰਦਿਆਂ ਕਿਹਾ ਕਿ ਇਸ ਕਾਨਫਰੰਸ ਵਿੱਚ ਕੱਟੜਪੰਥੀ ਹਿੰਦੂਤਵ ਵਿਚਾਰਧਾਰਾ ਤਹਿਤ ਖਾਲਿਸਤਾਨ ਪੱਖੀ ਸਿੱਖਾਂ, ਕਸ਼ਮੀਰ ਦੇ ਹੱਕ ਲਈ ਲੜਨ ਵਾਲਿਆਂ, ਨਕਸਲੀਆਂ ਤੇ ਮਾਓਵਾਦੀਆਂ ਦੀ ਹੱਤਿਆ ਦੀ ਡੀਜੀਪੀਜ਼ ਕਾਨਫਰੰਸ ਨੂੰ ਪੰਨੂ ਵੱਲੋਂ ਧਮਕੀਸਾਜਿਸ਼ ਘੜੀ ਜਾਵੇਗੀ। ਉਸ ਨੇ ਨਕਸਲੀਆਂ, ਮਾਓਵਾਦੀਆਂ ਤੇ ਕਸ਼ਮੀਰ ਲਈ ਲੜਨ ਵਾਲਿਆਂ ਨੂੰ ਕਿਹਾ ਕਿ ਉਹ ਆਪਣੇ ਮੁੱਦੇ ਕੌਮਾਂਤਰੀ ਪੱਧਰ ਤੱਕ ਪਹੁੰਚਾਉਣ ਲਈ ਭੁਬਨੇਸ਼ਵਰ ਦੇ ਮੰਦਰਾਂ ਤੇ ਹੋਟਲਾਂ ਵਿੱਚ ਸ਼ਰਣ ਲੈਣ। ਦੱਸਣਯੋਗ ਹੈ ਕਿ ਇਸ ਤਿੰਨ ਦਿਨਾਂ ਸਮਾਗਮ ਲਈ ਪੂਰੇ ਸ਼ਹਿਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। -ਆਈਏਐੱਨਐੱਸ

Advertisement

Advertisement
×