ਭੀਮਾ ਕੋਰੇਗਾਉਂ ਮਾਮਲਾ: ਰਮੇਸ਼ ਗਾਇਚੋਰ ਨੂੰ ਤਿੰਨ ਦਿਨਾਂ ਲਈ ਅੰਤਰਿਮ ਜ਼ਮਾਨਤ
ਬੰਬੇ ਹਾਈ ਕੋਰਟ ਨੇ ਭੀਮਾ ਕੋਰੇਗਾਉਂ ਐਲਗਾਰ ਪਰਿਸ਼ਦ ਮਾਓਵਾਦੀ ਮਾਮਲੇ ਵਿਚ ਮੁਲਜ਼ਮ ਰਮੇਸ਼ ਗਾਇਚੋਰ ਨੂੰ ਤਿੰਨ ਦਿਨ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਉਸ ਨੂੰ ਇਸ ਕਰ ਕੇ ਜ਼ਮਾਨਤ ਦਿੱਤੀ ਕਿ ਉਹ ਆਪਣੀ ਗ੍ਰਿਫਤਾਰੀ ਦੇ ਪਿਛਲੇ ਪੰਜ ਸਾਲਾਂ...
Advertisement
ਬੰਬੇ ਹਾਈ ਕੋਰਟ ਨੇ ਭੀਮਾ ਕੋਰੇਗਾਉਂ ਐਲਗਾਰ ਪਰਿਸ਼ਦ ਮਾਓਵਾਦੀ ਮਾਮਲੇ ਵਿਚ ਮੁਲਜ਼ਮ ਰਮੇਸ਼ ਗਾਇਚੋਰ ਨੂੰ ਤਿੰਨ ਦਿਨ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਉਸ ਨੂੰ ਇਸ ਕਰ ਕੇ ਜ਼ਮਾਨਤ ਦਿੱਤੀ ਕਿ ਉਹ ਆਪਣੀ ਗ੍ਰਿਫਤਾਰੀ ਦੇ ਪਿਛਲੇ ਪੰਜ ਸਾਲਾਂ ਦੇ ਸਮੇਂ ਦੌਰਾਨ ਆਪਣੇ ਬਿਮਾਰ ਪਿਤਾ ਨੂੰ ਨਹੀਂ ਮਿਲ ਸਕਿਆ ਸੀ। ਜਸਟਿਸ ਏ.ਐਸ. ਗਡਕਰੀ ਅਤੇ ਰਾਜੇਸ਼ ਪਾਟਿਲ ਦੇ ਬੈਂਚ ਨੇ 25,000 ਰੁਪਏ ਦੀ ਨਗ਼ਦ ਸੁਰੱਖਿਆ ਰਾਸ਼ੀ ਜਮ੍ਹਾਂ ਕਰਵਾਉਣ ਤੋਂ ਬਾਅਦ ਗਾਇਚੋਰ ਨੂੰ ਤਿੰਨ ਦਿਨਾਂ ਲਈ 9 ਤੋਂ 11 ਸਤੰਬਰ ਤੱਕ ਜੇਲ੍ਹ ਤੋਂ ਰਿਹਾਅ ਕਰਨ ਦਾ ਹੁਕਮ ਦਿੱਤਾ। ਅਦਾਲਤ ਨੇ ਦੱਸਿਆ ਕਿ ਸਤੰਬਰ 2020 ਵਿੱਚ ਆਪਣੀ ਗ੍ਰਿਫਤਾਰੀ ਤੋਂ ਬਾਅਦ ਗਾਇਚੋਰ ਆਪਣੇ 76 ਸਾਲਾ ਪਿਤਾ ਨੂੰ ਨਹੀਂ ਮਿਲਿਆ। ਗਾਇਚੋਰ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਹਾਈ ਕੋਰਟ ਦਾ ਰੁਖ਼ ਕੀਤਾ ਸੀ।
Advertisement
Advertisement
×