ਜੇਲ੍ਹ ’ਚ ਬੰਦ ਭਟਕਲ ਨੂੰ ਬਿਮਾਰ ਮਾਂ ਨਾਲ ਗੱਲ ਕਰਨ ਦੀ ਮਿਲੇਗੀ ਇਜਾਜ਼ਤ
ਨਵੀਂ ਦਿੱਲੀ: ਦਿੱਲੀ ਦੀ ਇਕ ਅਦਾਲਤ ਨੇ ਅੱਜ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇੰਡੀਅਨ ਮੁਜਾਹਿਦੀਨ ਦੇ ਸਹਿ ਸੰਸਥਾਪਕ ਯਾਸਿਨ ਭਟਕਲ ਦੀ ਉਸ ਦੀ ਬਿਮਾਰ ਮਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਵਾਈ ਜਾਵੇ। ਵਧੀਕ ਸੈਸ਼ਨ ਜੱਜ ਡਾ. ਹਰਦੀਪ...
Advertisement
ਨਵੀਂ ਦਿੱਲੀ: ਦਿੱਲੀ ਦੀ ਇਕ ਅਦਾਲਤ ਨੇ ਅੱਜ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇੰਡੀਅਨ ਮੁਜਾਹਿਦੀਨ ਦੇ ਸਹਿ ਸੰਸਥਾਪਕ ਯਾਸਿਨ ਭਟਕਲ ਦੀ ਉਸ ਦੀ ਬਿਮਾਰ ਮਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਵਾਈ ਜਾਵੇ। ਵਧੀਕ ਸੈਸ਼ਨ ਜੱਜ ਡਾ. ਹਰਦੀਪ ਕੌਰ ਨੇ ਮੁਲਜ਼ਮ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਆਪਣੀ ਮਾਂ ਨਾਲ ਸਿਰਫ਼ ਹਿੰਦੀ ਭਾਸ਼ਾ ਵਿੱਚ ਹੀ ਗੱਲਬਾਤ ਕਰੇ। ਜੱਜ ਨੇ ਕਿਹਾ ਕਿ ਜੇ ਜ਼ਰੂਰੀ ਹੋਵੇ ਤਾਂ ਜੇਲ੍ਹ ਸਪਰਡੈਂਟ ਨੂੰ ਸੁਰੱਖਿਆ ਕਾਰਨਾਂ ਕਰ ਕੇ ਇਸ ਗੱਲਬਾਤ ਨੂੰ ਰਿਕਾਰਡ ਕਰਨ ਦੀ ਆਜ਼ਾਦੀ ਹੋਵੇਗੀ। ਜੱਜ ਨੇ ਇਹ ਹੁਕਮ ਮੁਲਜ਼ਮ ਦੇ ਵਕੀਲ ਵੱਲੋਂ ਦਾਇਰ ਕੀਤੀ ਅਰਜ਼ੀ ’ਤੇ ਜਾਰੀ ਕੀਤੇ। -ਪੀਟੀਆਈ
Advertisement
Advertisement
×