ਕਾਮੇਡੀ ਕਲਾਕਾਰ ਭਾਰਤੀ ਸਿੰਘ ਅਤੇ ਉਸ ਦੇ ਪਤੀ ਤੇ ਪਟਕਥਾ ਲੇਖਕ ਹਰਸ਼ ਲਿੰਬਾਚੀਆ ਇੱਕ ਵਾਰ ਫਿਰ ਮਾਤਾ-ਪਿਤਾ ਬਣਨ ਜਾ ਰਹੇ ਹਨ। ਦੋਵਾਂ ਨੇ ਸੋਮਵਾਰ ਨੂੰ ‘ਇੰਸਟਾਗ੍ਰਾਮ’ ’ਤੇ ਇੱਕ ਪੋਸਟ ਸਾਂਝੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਭਾਰਤੀ ਤੇ ਹਰਸ਼ ਨੇ ਪੋਸਟ ’ਚ ਇੱਕ ਤਸਵੀਰ ਸਾਂਝੀ ਕੀਤੀ ਜਿਸ ’ਚ ਕਾਮੇਡੀ ਕਲਾਕਾਰ ਆਪਣਾ ‘ਬੇਬੀ ਬੰਪ’ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਪੋਸਟ ’ਚ ਲਿਖਿਆ ਸੀ, ‘ਅਸੀਂ ਫਿਰ ਤੋਂ ਮਾਤਾ-ਪਿਤਾ ਬਣਨ ਵਾਲੇ ਹਾਂ। ਗਣਪਤੀ ਬੱਪਾ ਮੌਰਿਆ... ਭਗਵਾਨ ਦਾ ਸ਼ੁਕਰੀਆ।’ ਭਾਰਤੀ ਤੇ ਹਰਸ਼ ਨੇ ਤਿੰਨ ਦਸੰਬਰ 2017 ਨੂੰ ਗੋਆ ’ਚ ਵਿਆਹ ਕੀਤਾ ਸੀ। ਦੋਵੇਂ ਪਹਿਲੀ ਵਾਰ 3 ਅਪਰੈਲ, 2022 ਨੂੰ ਮਾਤਾ-ਪਿਤਾ ਬਣੇ ਸਨ ਅਤੇ ਉਨ੍ਹਾਂ ਦੇ ਪਹਿਲੇ ਬੱਚੇ ਦਾ ਨਾਂ ਲਕਸ਼ੈ ਸਿੰਘ ਲਿੰਬਾਚੀਆ ਹੈ।