ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਭਾਗਵਤ ਵੱਲੋਂ ਮੁਸਲਿਮ ਧਾਰਮਿਕ ਆਗੂਆਂ ਤੇ ਬੁੱਧੀਜੀਵੀਆਂ ਨਾਲ ਮੀਟਿੰਗ

ਹਿੰਦੂ-ਮੁਸਲਿਮ ਵਿਚਲੇ ਪਾੜੇ ਨੂੰ ਪੂਰਨਾ ਅਤੇ ਸ਼ਾਂਤੀ ਤੇ ਏਕਤਾ ਦਾ ਮਾਹੌਲ ਕਾਇਮ ਕਰਨਾ ਸੀ ਮੀਟਿੰਗ ਦਾ ਮੁੱਖ ੳੁਦੇਸ਼
ਆਲ ਇੰਡੀਆ ਇਮਾਮ ਸੰਗਠਨ ਦੇ ਮੈਂਬਰ ਨਵੀਂ ਦਿੱਲੀ ਵਿੱਚ ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਨੂੰ ਮਿਲਣ ਜਾਂਦੇ ਹੋਏ। -ਫੋਟੋ: ਪੀਟੀਆਈ
Advertisement

ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਫਿਰਕੂ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਮਹੱਤਵਪੂਰਨ ਪਹਿਲਕਦਮੀ ਕਰਦਿਆਂ ਅੱਜ ਇੱਥੇ ਹਰਿਆਣਾ ਭਵਨ ਵਿੱਚ ਮੁਸਲਿਮ ਧਾਰਮਿਕ ਆਗੂਆਂ ਅਤੇ ਬੁੱਧੀਜੀਵੀਆਂ ਨਾਲ ਇੱਕ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਆਰਐੱਸਐੱਸ ਦੇ ਜਨਰਲ ਸਕੱਤਰ ਦੱਤਾਤ੍ਰੇਅ ਹੋਸਾਬਲੇ, ਸੰਯੁਕਤ ਜਨਰਲ ਸਕੱਤਰ ਕ੍ਰਿਸ਼ਨ ਗੋਪਾਲ, ਸੀਨੀਅਰ ਆਗੂ ਰਾਮ ਲਾਲ ਅਤੇ ਇੰਦਰੇਸ਼ ਕੁਮਾਰ ਵੀ ਮੌਜੂਦ ਸਨ। ਇਹ ਮੀਟਿੰਗ ਧਰੁਵੀਕਰਨ ਪੈਦਾ ਕੀਤੇ ਜਾਣ ਅਤੇ ਸਮਾਜ ਨੂੰ ਧਾਰਮਿਕ ਤੇ ਸੱਭਿਆਚਾਰਕ ਲੀਹਾਂ ’ਤੇ ਵੰਡਣ ਦੇ ਦੋਸ਼ਾਂ ਤਹਿਤ ਵਿਰੋਧੀ ਧਿਰ ਅਤੇ ਸਿਵਲ ਸੁਸਾਇਟੀ ਵੱਲੋਂ ਆਰਐੱਸਐੱਸ ਵਿਰੁੱਧ ਕੀਤੇ ਜਾਂਦੇ ਲਗਾਤਾਰ ਹਮਲਿਆਂ ਦੇ ਪਿਛੋਕੜ ਵਿੱਚ ਅਹਿਮ ਮੰਨੀ ਜਾ ਰਹੀ ਹੈ।

ਆਰਐੱਸਐੱਸ ਦੇ ਸੀਨੀਅਰ ਅਹੁਦੇਦਾਰ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਆਰਐੱਸਐੱਸ ਮੁਖੀ ਮੁਸਲਿਮ ਧਾਰਮਿਕ ਆਗੂਆਂ ਦੇ ਨਾਲ-ਨਾਲ ਮੁਸਲਿਮ ਬੁੱਧੀਜੀਵੀਆਂ ਨੂੰ ਮਿਲ ਰਹੇ ਹਨ। ਇਸ ਮੀਟਿੰਗ ਦਾ ਮੁੱਖ ਉਦੇਸ਼ ਹਿੰਦੂ-ਮੁਸਲਿਮ ਵਿਚਲੇ ਪਾੜੇ ਨੂੰ ਪੂਰਨਾ ਅਤੇ ਸ਼ਾਂਤੀ ਤੇ ਏਕਤਾ ਦਾ ਮਾਹੌਲ ਕਾਇਮ ਕਰਨਾ ਹੈ। ਇਸ ਤੋਂ ਇਲਾਵਾ ਆਰਐੱਸਐੱਸ ਦੇ ਵਿਚਾਰਾਂ ਦਾ ਪ੍ਰਚਾਰ ਕਰਨਾ ਅਤੇ ਭਾਈਚਾਰਿਆਂ ਵਿੱਚ ਆਪਸੀ ਸਮਝ ਨੂੰ ਉਤਸ਼ਾਹਿਤ ਕਰਨਾ ਵੀ ਮੀਟਿੰਗ ਦਾ ਮੁੱਖ ਮਕਸਦ ਸੀ। ਇਸ ਦੌਰਾਨ ਗਿਆਨਵਾਪੀ ਮਸਜਿਦ ਵਿਵਾਦ, ਹਿਜ਼ਾਬ ਵਿਵਾਦ ਅਤੇ ਆਬਾਦੀ ਕੰਟਰੋਲ ਵਰਗੇ ਮੁੱਖ ਮੁੱਦਿਆਂ ’ਤੇ ਚਰਚਾ ਕੀਤੀ ਗਈ। ਮੀਟਿੰਗ ਵਿੱਚ 50 ਦੇ ਕਰੀਬ ਮੁਸਲਿਮ ਬੁੱਧੀਜੀਵੀ ਸ਼ਾਮਲ ਹੋਏ।

Advertisement

ਪ੍ਰਮੁੱਖ ਮੁਸਲਮ ਸ਼ਖ਼ਸੀਅਤਾਂ ਨਾਲ ਜੁੜ ਰਹੀ ਹੈ ਆਰਐੱਸਐੱਸ

ਆਰਐੱਸਐੱਸ ਆਪਣੇ ਸਬੰਧਤ ਸੰਗਠਨ ਮੁਸਲਮ ਰਾਸ਼ਟਰੀ ਮੰਚ ਰਾਹੀਂ ਮੌਲਵੀਆਂ, ਵਿਦਵਾਨਾਂ ਅਤੇ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਜੁੜ ਰਹੀ ਹੈ। 2023 ਵਿੱਚ ਮੁਸਲਮ ਰਾਸ਼ਟਰੀ ਮੰਚ ਨੇ ਘੱਟ ਗਿਣਤੀ ਭਾਈਚਾਰੇ ਨਾਲ ਜੁੜਨ ਅਤੇ ‘ਇੱਕ ਰਾਸ਼ਟਰ, ਇੱਕ ਝੰਡਾ, ਇੱਕ ਰਾਸ਼ਟਰੀ ਗੀਤ’ ਦੀ ਧਾਰਨਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੱਕ ਦੇਸ਼ਵਿਆਪੀ ਮੁਹਿੰਮ ਦੀ ਯੋਜਨਾ ਦਾ ਐਲਾਨ ਕੀਤਾ ਸੀ। ਸਤੰਬਰ 2022 ਵਿੱਚ ਭਾਗਵਤ ਨੇ ਭਾਰਤ ਵਿੱਚ ਧਾਰਮਿਕ ਸਮਾਵੇਸ਼ ਨੂੰ ਵਧਾਉਣ ਦੇ ਤਰੀਕਿਆਂ ਬਾਰੇ ਚਰਚਾ ਕਰਨ ਲਈ ਕਈ ਪ੍ਰਮੁੱਖ ਮੁਸਲਿਮ ਬੁੱਧੀਜੀਵੀਆਂ ਨਾਲ ਮੁਲਾਕਾਤ ਕੀਤੀ ਸੀ।

Advertisement