Bengaluru stampede: ਅਦਾਲਤ ਵੱਲੋਂ RCB ਦੇ ਮਾਰਕੀਟਿੰਗ ਮੁਖੀ ਅਤੇ ਤਿੰਨ ਹੋਰਾਂ ਨੂੰ ਵੱਡੀ ਰਾਹਤ
ਕਰਨਾਟਕ ਹਾਈ ਕੋਰਟ ਨੇ ਰਿਹਾਅ ਕਰਨ ਦੇ ਦਿੱਤੇ ਹੁਕਮ
Bengaluru stampede: Karnataka HC directs release of marketing head of RCB, others
ਬੰਗਲੂਰੂ, 12 ਜੂਨ
ਕਰਨਾਟਕ ਹਾਈ ਕੋਰਟ (Karnataka High Court) ਨੇ ਐਮ ਚਿੰਨਾਸਵਾਮੀ ਸਟੇਡੀਅਮ ਭਗਦੜ ਮਾਮਲੇ ਵਿਚ ਰਾਇਲ ਚੈਲੇਂਜਰਜ਼ ਬੰਗਲੂਰੂ (RCB) ਦੇ ਮਾਰਕੀਟਿੰਗ ਮੁਖੀ ਨਿਖਿਲ ਸੋਸਾਲੇ ਅਤੇ ਤਿੰਨ ਹੋਰਾਂ ਨੂੰ ਜ਼ਮਾਨਤ ਉਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਜ਼ਿਕਰਯੋਗ ਹੈ ਕਿ 4 ਜੂਨ ਨੂੰ ਹੋਈ ਭਗਦੜ, ਜਿਸ ਵਿੱਚ 11 ਲੋਕਾਂ ਦੀ ਮੌਤ ਹੋ ਗਈ ਸੀ, ਦੇ ਸਬੰਧ ਵਿੱਚ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਈਵੈਂਟ ਪ੍ਰਬੰਧਕ ਕੰਪਨੀ ਡੀਐਨਏ ਐਂਟਰਟੇਨਮੈਂਟ ਨੈਟਵਰਕਸ ਪ੍ਰਾਈਵੇਟ ਲਿਮਟਿਡ ਦੇ ਸੁਨੀਲ ਮੈਥਿਊ, ਕਿਰਨ ਕੁਮਾਰ ਐੱਸ ਅਤੇ ਸ਼ਮੰਤ ਐੱਨ ਪੀ ਮਾਵੀਨਕੇਰੇ ਨੂੰ ਵੀ ਅਦਾਲਤ ਵੱਲੋਂ ਰਾਹਤ ਦਿੱਤੀ ਗਈ ਹੈ, ਜਿਨ੍ਹਾਂ ਨੂੰ 6 ਜੂਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਅਦਾਲਤ ਨੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੂੰ ਆਪਣੇ ਪਾਸਪੋਰਟ ਸਪੁਰਦ ਕਰਨ ਲਈ ਕਿਹਾ ਹੈ। ਇਹ ਮਾਮਲਾ ਜਸਟਿਸ ਐੱਸ. ਆਰ. ਕ੍ਰਿਸ਼ਨਾ ਕੁਮਾਰ ਦੀ ਅਦਾਲਤ ਵਿੱਚ ਸੁਣਵਾਈ ਲਈ ਆਇਆ, ਜਿਨ੍ਹਾਂ ਨੇ 11 ਜੂਨ ਨੂੰ ਦਲੀਲਾਂ ਸੁਣਨ ਤੋਂ ਬਾਅਦ ਸੋਸਾਲੇ ਦੀ ਅੰਤਰਿਮ ਅਰਜ਼ੀ 'ਤੇ ਫੈਸਲਾ ਰਾਖਵਾਂ ਰੱਖ ਲਿਆ ਸੀ। -ਪੀਟੀਆਈ