DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bengaluru Stadium Stampede: ਫ਼ੌਜਦਾਰੀ ਕੇਸ ਰੱਦ ਕਰਾਉਣ ਲਈ RCB ਨੇ ਖੜਕਾਇਆ High Court ਦਾ ਬੂਹਾ

Bengaluru stadium stampede: RCB moves Karnataka HC seeking to quash criminal case
  • fb
  • twitter
  • whatsapp
  • whatsapp
featured-img featured-img
ਬੰਗਲੂਰੂ ਦੇ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਮੱਚੀ ਭਗਦੜ ਮਗਰੋਂ ਲੱਗਾ ਜੁੱਤੀਆਂ ਦਾ ਢੇਰ। ਫਾਈਲ ਫੋਟੋ: ਪੀਟੀਆਈ
Advertisement

ਬੰਗਲੁਰੂ, 9 ਜੂਨ

ਰਾਇਲ ਚੈਲੇਂਜਰਜ਼ ਬੰਗਲੁਰੂ (Royal Challengers Bengaluru - RCB) ਨੇ ਸੋਮਵਾਰ ਨੂੰ ਕਰਨਾਟਕ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਐਮ ਚਿੰਨਾਸਵਾਮੀ ਸਟੇਡੀਅਮ ਭਗਦੜ ਘਟਨਾ ਵਿੱਚ ਆਪਣੇ ਖ਼ਿਲਾਫ਼ ਦਰਜ ਅਪਰਾਧਿਕ ਕੇਸ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਭਿਆਨਕ ਹਾਦਸੇ ਵਿਚ 11 ਲੋਕਾਂ ਦੀ ਮੌਤ ਹੋ ਗਈ ਸੀ।

Advertisement

ਗ਼ੌਰਤਲਬ ਹੈ ਕਿ ਸਟੇਡੀਅਮ ਵਿਚ ਜੇਤੂ ਸਮਾਗਮ ਦਾ ਪ੍ਰਬੰਧਕ ਕਰਨ ਵਾਲੀ ਫ਼ਰਮ ਡੀਐਨਏ ਐਂਟਰਟੇਨਮੈਂਟ ਨੈੱਟਵਰਕਸ ਪ੍ਰਾਈਵੇਟ ਲਿਮਟਿਡ (DNA Entertainment Networks Pvt Ltd) ਨੇ ਵੀ ਆਪਣੇ ਵਿਰੁੱਧ ਐਫਆਈਆਰ ਨੂੰ ਚੁਣੌਤੀ ਦੇਣ ਲਈ ਇੱਕ ਵੱਖਰੀ ਪਟੀਸ਼ਨ ਦਾਇਰ ਕੀਤੀ ਹੈ।

ਰਾਇਲ ਚੈਲੇਂਜਰਜ਼ ਬੰਗਲੁਰੂ ਦੀ ਮਾਲਕ ਕੰਪਨੀ ਰਾਇਲ ਚੈਲੇਂਜਰਜ਼ ਸਪੋਰਟਸ ਲਿਮਟਿਡ (Royal Challengers Sports Limited - RCSL) ਨੇ ਦਲੀਲ ਦਿੱਤੀ ਹੈ ਕਿ ਉਸਨੂੰ ਇਸ ਮਾਮਲੇ ਵਿੱਚ ਝੂਠਾ ਫਸਾਇਆ ਗਿਆ ਹੈ।

ਪਟੀਸ਼ਨ ਅਨੁਸਾਰ ਆਰਸੀਐਸਐਲ ਨੇ ਦਾਅਵਾ ਕੀਤਾ ਕਿ ਉਸ ਨੇ ਸੋਸ਼ਲ ਮੀਡੀਆ 'ਤੇ ਸਪੱਸ਼ਟ ਤੌਰ 'ਤੇ ਦੱਸਿਆ ਸੀ ਕਿ ਸਿਰਫ ਸੀਮਤ ਪਾਸ ਹੀ ਉਪਲਬਧ ਸਨ। ਇਸ ਨੇ ਇਹ ਵੀ ਕਿਹਾ ਕਿ ਮੁਫਤ ਪਾਸਾਂ ਲਈ ਵੀ ਦਾਖ਼ਲੇ ਵਾਸਤੇ ਅਗਾਉੂਂ-ਰਜਿਸਟ੍ਰੇਸ਼ਨ ਕਰਨੀ ਲਾਜ਼ਮੀ ਸੀ।

ਇਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਸਟੇਡੀਅਮ ਦੇ ਗੇਟ, ਜੋ ਦੁਪਹਿਰ 1.45 ਵਜੇ ਖੁੱਲ੍ਹਣੇ ਸਨ, ਅਸਲ ਵਿੱਚ ਸਿਰਫ ਦੁਪਹਿਰ 3 ਵਜੇ ਹੀ ਖੋਲ੍ਹੇ ਗਏ ਸਨ, ਜਿਸ ਕਾਰਨ ਭੀੜ ਵਿੱਚ ਵਾਧਾ ਹੋਇਆ।

ਇਵੈਂਟ ਪ੍ਰਬੰਧਨ ਫਰਮ ਦੇ ਅਨੁਸਾਰ, ਇਹ ਘਟਨਾ ਪੁਲੀਸ ਵੱਲੋਂ ਭੀੜ ਪ੍ਰਬੰਧਨ ਵਿੱਚ ਅਸਫਲਤਾ ਕਾਰਨ ਵਾਪਰੀ ਹੈ। ਹਾਈ ਕੋਰਟ ਵੱਲੋਂ ਮਾਮਲੇ ਦੀ ਸੁਣਵਾਈ ਅੱਜ ਹੀ ਕੀਤੇ ਜਾਣ ਦੀ ਉਮੀਦ ਹੈ। ਪੀਟੀਆਈ

Advertisement
×