DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

RCB ਦੀ ਜਿੱਤ ਤੋਂ ਬਾਅਦ ਲਾਲ ਰੰਗ ’ਚ ਰੰਗਿਆ ਬੰਗਲੂਰੂ

ਬੰਗਲੂਰੂ, 4 ਜੂਨ ਜਿਵੇਂ ਹੀ ਜੋਸ਼ ਹੇਜ਼ਲਵੁੱਡ ਨੇ ਮੈਚ ਦੀ ਆਖ਼ਰੀ ਗੇਂਦ ਸੁੱਟੀ, ਬੈਂਗਲੁਰੂ ਦੀਆਂ ਸੜਕਾਂ ਉੱਤੇ ਲਾਲ ਜਰਸੀ ਪਹਿਨੇ ਰਾਏਲ ਚੈਲੇਂਜਰਜ਼ ਬੈਂਗਲੁਰੂ ਦੇ ਸਮਰਥਕਾਂ ਦਾ ਸੈਲਾਬ ਆ ਗਿਆ ਅਤੇ ‘ਆਰਸੀਬੀ ਤੇ ਕੋਹਲੀ’ ਦੇ ਨਾਂ ਦੇ ਨਾਅਰੇ ਲੱਗਣ ਲੱਗੇ। ਇੰਝ...
  • fb
  • twitter
  • whatsapp
  • whatsapp
featured-img featured-img
(PTI Photo)
Advertisement

ਬੰਗਲੂਰੂ, 4 ਜੂਨ

ਜਿਵੇਂ ਹੀ ਜੋਸ਼ ਹੇਜ਼ਲਵੁੱਡ ਨੇ ਮੈਚ ਦੀ ਆਖ਼ਰੀ ਗੇਂਦ ਸੁੱਟੀ, ਬੈਂਗਲੁਰੂ ਦੀਆਂ ਸੜਕਾਂ ਉੱਤੇ ਲਾਲ ਜਰਸੀ ਪਹਿਨੇ ਰਾਏਲ ਚੈਲੇਂਜਰਜ਼ ਬੈਂਗਲੁਰੂ ਦੇ ਸਮਰਥਕਾਂ ਦਾ ਸੈਲਾਬ ਆ ਗਿਆ ਅਤੇ ‘ਆਰਸੀਬੀ ਤੇ ਕੋਹਲੀ’ ਦੇ ਨਾਂ ਦੇ ਨਾਅਰੇ ਲੱਗਣ ਲੱਗੇ। ਇੰਝ ਲੱਗ ਰਿਹਾ ਸੀ ਕਿ ਬੰਗਲੂਰੂ ਲਾਲ ਸਮੁੰਦਰ ਵਾਂਗ ਬਣ ਗਿਆ ਹੈ। ਨਾਮਵਰ ਖਿਡਾਰੀਆਂ ਦੀ ਟੀਮ RCB ਨੂੰ ਪਿਛਲੇ 18 ਸਾਲਾਂ ਵਿੱਚ ਇਹ ਮੌਕਾ ਨਹੀਂ ਮਿਲਿਆ ਸੀ। ਕਦੇ ਚੇਨੱਈ ਵਿੱਚ ਜਸ਼ਨ ਮਨਾਇਆ ਗਿਆ ਤਾਂ ਕਦੇ ਮੁੰਬਈ ਵਿੱਚ, ਇੱਥੋਂ ਤੱਕ ਕਿ ਕੋਲਕਾਤਾ, ਹੈਦਰਾਬਾਦ ਅਤੇ ਜੈਪੁਰ ਵਿੱਚ ਵੀ ਜਿੱਤ ਦੇ ਇਹ ਜਸ਼ਨ ਮਨਾਏ ਗਏ, ਪਰ ਬੰਗਲੂਰੂ ਵਿੱਚ ਹਮੇਸ਼ਾ ਨਿਰਾਸ਼ਾ ਛਾਈ ਰਹੀ। ਪਰ ਆਖਰਕਾਰ 3 ਜੂਨ ਨੂੰ ਪਹਿਲੀ ਵਾਰ ਬੰਗਲੂਰੂ ਦੇ ਲੋਕਾਂ ਨੇ ਆਈਪੀਐੱਲ ਟਰਾਫੀ ਦੀ ਜਿੱਤ ਦਾ ਅਨੁਭਵ ਕੀਤਾ। ‘ਈ ਸਾਲਾ ਕੱਪ ਨਾਮਡੇ’ (ਇਸ ਸਾਲ ਕੱਪ ਸਾਡਾ ਹੋਵੇਗਾ) ਦਾ ਨਾਰਾ ਹੁਣ ‘ਈ ਸਾਲਾ ਕੱਪ ਨਾਮੁਡੁ’ (ਇਸ ਸਾਲ ਕੱਪ ਸਾਡਾ ਹੈ) ਵਿੱਚ ਬਦਲ ਚੁੱਕਿਆ ਹੈ। ਜਿੱਤ ਉਪਰੰਤ RCB ਦੇ ਬੈਨਰ ਤੇ ਝੰਡੇ ਲੈ ਕੇ ਲੋਕ ਸੜਕਾਂ ਉੱਤੇ ਨਿਕਲ ਪਏ।

Advertisement

ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਐਕਸ ਉੱਤੇ ਲਿਖਿਆ, “ਤੁਸੀਂ ਕਰਨਾਟਕ ਦੇ ਹਰ ਵਿਅਕਤੀ ਦਾ ਸੁਪਨਾ ਇਸ ਜਿੱਤ ਨਾਲ ਸਾਕਾਰ ਕਰ ਦਿੱਤਾ ਹੈ। ਪੂਰੀ RCB ਆਰਮੀ ਲਈ ਇਹ ਭਾਵੁਕ ਪਲ ਹੈ। ਕਰਨਾਟਕ ਨੂੰ ਮਾਣ ਹੈ।” RCB ਦੇ ਸਾਬਕਾ ਕਪਤਾਨ ਅਤੇ ਭਾਰਤ ਦੇ ਮਹਾਨ ਲੈੱਗ ਸਪਿਨਰ ਅਨਿਲ ਕੁੰਬਲੇ ਨੇ ਟੀਮ ਨੂੰ ਵਧਾਈ ਦਿੱਤੀ। -ਪੀਟੀਆਈ

Advertisement
×