ਬੰਗਾਲ: ਭਾਜਪਾ ਆਗੂ ਦੀ ਲਾਸ਼ ਪਾਰਟੀ ਦਫ਼ਤਰ ’ਚੋਂ ਮਿਲੀ; ਔਰਤ ਗ੍ਰਿਫ਼ਤਾਰ
ਕੋਲਕਾਤਾ, 9 ਨਵੰਬਰ ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਉਸਥੀ ਵਿੱਚ ਭਾਜਪਾ ਆਗੂ ਪ੍ਰਿਥਵੀਰਾਜ ਨਾਸਕਰ ਦੀ ਲਾਸ਼ ਪਾਰਟੀ ਦੇ ਦਫ਼ਤਰ ਵਿਚੋਂ ਮਿਲੀ ਹੈ। ਪੁਲੀਸ ਦੇ ਇੱਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰਿਥਵੀਰਾਜ ਜ਼ਿਲ੍ਹੇ ’ਚ...
Advertisement
ਕੋਲਕਾਤਾ, 9 ਨਵੰਬਰ
ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਉਸਥੀ ਵਿੱਚ ਭਾਜਪਾ ਆਗੂ ਪ੍ਰਿਥਵੀਰਾਜ ਨਾਸਕਰ ਦੀ ਲਾਸ਼ ਪਾਰਟੀ ਦੇ ਦਫ਼ਤਰ ਵਿਚੋਂ ਮਿਲੀ ਹੈ। ਪੁਲੀਸ ਦੇ ਇੱਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰਿਥਵੀਰਾਜ ਜ਼ਿਲ੍ਹੇ ’ਚ ਪਾਰਟੀ ਦੇ ਸੋਸ਼ਲ ਮੀਡੀਆ ਅਕਾਊਂਟ ਦਾ ਸੰਚਾਲਨ ਕਰਦਾ ਸੀ। ਭਾਜਪਾ ਨੇ ਇਸ ਮਾਮਲੇ ਨੂੰ ਲੈ ਕੇ ਟੀਐੱਮਸੀ ਵੱਲ ਇਸ਼ਾਰਾ ਕੀਤਾ ਹੈ ਜਦਕਿ ਪੁਲੀਸ ਨੇ ਇਸ ਮਾਮਲੇ ’ਚ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਕਿਹਾ ਹੈ ਕਿ ਹੱਤਿਆ ਦਾ ਕਾਰਨ ਵਿਅਕਤੀਗਤ ਹੋ ਸਕਦਾ ਹੈ। ਨਾਸਕਰ ਦੀ ਲਹੂ ਲੁਹਾਨ ਲਾਸ਼ ਸ਼ੁੱਕਰਵਾਰ ਰਾਤ ਨੂੰ ਪਾਰਟੀ ਦਫ਼ਤਰ ਵਿਚੋਂ ਮਿਲੀ। ਪ੍ਰਿਥਵੀਰਾਜ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ 5 ਨਵੰਬਰ ਤੋਂ ਲਾਪਤਾ ਸੀ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਔਰਤ ਨੇ ਕਬੂਲ ਕੀਤਾ ਹੈ ਕਿ ਉਸ ਨੇ ਤੇਜ਼ਧਾਰ ਹਥਿਆਰ ਨਾਲ ਨਾਸਕਰ ’ਤੇ ਵਾਰ ਕੀਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ
Advertisement
Advertisement
Advertisement
×