ਬੰਗਾਲ: 3.19 ਲੱਖ ਪ੍ਰੀਖਿਆਰਥੀਆਂ ਨੇ ਐੱਸ ਐੱਸ ਸੀ ਅਧਿਆਪਕ ਭਰਤੀ ਦੀ ਪ੍ਰੀਖਿਆ ਦਿੱਤੀ
ਪੱਛਮੀ ਬੰਗਾਲ ਐੱਸ ਐੱਸ ਸੀ ਦੀ ਸਕੂਲ ਲੈਵਲ ਸਿਲੈਕਸ਼ਨ ਟੈੱਸਟ (ਐੱਸ ਐੱਲ ਐੱਸ ਟੀ) ਦੀ ਪ੍ਰੀਖਿਆ ਵਿੱਚ ਅੱਜ 3.19 ਲੱਖ ਦੇ ਕਰੀਬ ਭਾਵ 91 ਫੀਸਦ ਪ੍ਰੀਖਿਆਰਥੀ ਸ਼ਾਮਲ ਹੋਏ। ਸੂਬੇ ਭਰ ਵਿਚ 636 ਸੈਂਟਰਾਂ ’ਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਇਹ ਪ੍ਰੀਖਿਆ...
Advertisement
ਪੱਛਮੀ ਬੰਗਾਲ ਐੱਸ ਐੱਸ ਸੀ ਦੀ ਸਕੂਲ ਲੈਵਲ ਸਿਲੈਕਸ਼ਨ ਟੈੱਸਟ (ਐੱਸ ਐੱਲ ਐੱਸ ਟੀ) ਦੀ ਪ੍ਰੀਖਿਆ ਵਿੱਚ ਅੱਜ 3.19 ਲੱਖ ਦੇ ਕਰੀਬ ਭਾਵ 91 ਫੀਸਦ ਪ੍ਰੀਖਿਆਰਥੀ ਸ਼ਾਮਲ ਹੋਏ।
ਸੂਬੇ ਭਰ ਵਿਚ 636 ਸੈਂਟਰਾਂ ’ਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਇਹ ਪ੍ਰੀਖਿਆ ਹੋਈ। ਅਪਰੈਲ ਵਿੱਚ ਸੁਪਰੀਮ ਕੋਰਟ ਵੱਲੋਂ ਸਰਕਾਰੀ ਸਕੂਲਾਂ ਵਿੱਚ 26,000 ਤੋਂ ਵੱਧ ਨਿਯੁਕਤੀਆਂ ਰੱਦ ਕੀਤੇ ਜਾਣ ਤੋਂ ਬਾਅਦ ਪੱਛਮੀ ਬੰਗਾਲ ਸਕੂਲ ਸਰਵਿਸ ਕਮਿਸ਼ਨ (ਡਬਲਿਊ ਬੀ ਐੱਸ ਐੱਸ ਸੀ) ਵੱਲੋਂ ਕਰਵਾਈ ਗਈ ਇਹ ਪਹਿਲੀ ਪ੍ਰੀਖਿਆ ਹੈ।
Advertisement
ਡਬਲਿਊ ਬੀ ਐੱਸ ਐੱਸ ਸੀ ਚੇਅਰਮੈਨ ਸਿਧਾਰਥ ਮਜੂਮਦਾਰ ਨੇ ਪ੍ਰੀਖਿਆ ਵਿੱਚ ਸਹਿਯੋਗ ਦੇਣ ਲਈ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ। 9ਵੀਂ ਅਤੇ 10ਵੀਂ ਦੇ ਸਹਾਇਕ ਅਧਿਆਪਕਾਂ ਦੀ ਭਰਤੀ ਲਈ ਪ੍ਰੀਖਿਆ ਦੁਪਹਿਰ 12 ਵਜੇ ਸ਼ੁਰੂ ਹੋ ਕੇ 1.30 ਵਜੇ ਖ਼ਤਮ ਹੋਈ। ਇਸ ਵਿੱਚ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਪ੍ਰੀਖਿਆਰਥੀ ਵੀ ਸ਼ਾਮਲ ਹੋਏ।
Advertisement
×