ਬਸੰਤ ਗਰਗ ਪਾਵਰਕੌਮ ਦੇ ਨਵੇਂ ਸੀ ਐੱਮ ਡੀ
ਪੰਜਾਬ ਸਰਕਾਰ ਨੇ ਅੱਜ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਤਿੰਨ ਆਈ ਏ ਐੱਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ, ਨਾਲ ਹੀ ਆਈ ਏ ਐੱਸ ਅਧਿਕਾਰੀ ਬਸੰਤ ਗਰਗ ਨੂੰ ਪੀ ਐੱਸ ਪੀ ਸੀ ਐੱਲ ਤੇ ਪੀ ਐੱਸ ਟੀ ਸੀ ਐੱਲ ਦਾ ‘ਚੇਅਰਮੈਨ ਕਮ...
ਪੰਜਾਬ ਸਰਕਾਰ ਨੇ ਅੱਜ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਤਿੰਨ ਆਈ ਏ ਐੱਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ, ਨਾਲ ਹੀ ਆਈ ਏ ਐੱਸ ਅਧਿਕਾਰੀ ਬਸੰਤ ਗਰਗ ਨੂੰ ਪੀ ਐੱਸ ਪੀ ਸੀ ਐੱਲ ਤੇ ਪੀ ਐੱਸ ਟੀ ਸੀ ਐੱਲ ਦਾ ‘ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ’ (ਸੀ ਐੱਮ ਡੀ) ਲਗਾਇਆ ਹੈ। ਮੁੱਖ ਸਕੱਤਰ ਕੇ ਏ ਪੀ ਸਿਨਹਾ ਦੇ ਆਦੇਸ਼ਾਂ ਅਨੁਸਾਰ ਆਈ ਏ ਐੱਸ ਅਧਿਕਾਰੀ ਅਰਸ਼ਦੀਪ ਸਿੰਘ ਥਿੰਦ ਨੂੰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦਾ ਪ੍ਰਬੰਧਕੀ ਸਕੱਤਰ ਲਗਾਇਆ ਗਿਆ ਹੈ, ਨਾਲ ਹੀ ਸ੍ਰੀ ਥਿੰਦ ਨੂੰ ਬਾਗਬਾਨੀ ਵਿਭਾਗ, ਮਿੱਟੀ ਤੇ ਜਲ ਸੰਭਾਲ ਵਿਭਾਗ ਦੇ ਪ੍ਰਬੰਧਕੀ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਆਈ ਏ ਐੱਸ ਅਧਿਕਾਰੀ ਬਸੰਤ ਗਰਗ ਨੂੰ ਬਿਜਲੀ ਵਿਭਾਗ ਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ, ਨਾਲ ਹੀ ਉਨ੍ਹਾਂ ਨੂੰ ਪੰਜਾਬ ਰਾਜ ਟਰਾਂਸਮਿਸ਼ਨ ਨਿਗਮ ਲਿਮਟਿਡ ਤੇ ਪੰਜਾਬ ਰਾਜ ਪਾਵਰ ਨਿਗਮ ਲਿਮਟਿਡ ਦਾ ਸੀ ਐੱਮ ਡੀ ਲਗਾਇਆ ਗਿਆ ਹੈ। ਸੰਯਮ ਅਗਰਵਾਲ ਨੂੰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦਾ ਵਿਸ਼ੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ।

