DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

BARABANKI-ACCIDENT: ਉੱਤਰ ਪ੍ਰਦੇਸ਼: ਪੁਰਵਾਂਚਲ ਐਕਸਪ੍ਰੈੱਸਵੇਅ ’ਤੇ ਟੈਂਪੋ ਟਰੈਵਲਰ ਤੇ ਬੱਸ ਦੀ ਟੱਕਰ; ਚਾਰ ਹਲਾਕ, ਛੇ ਜ਼ਖਮੀ

UP: 4 killed, six injured in road accident on Purvanchal Expressway; ਅਯੁੱਧਿਆ ਵੱਲ ਜਾ ਰਹੇ ਸਨ ਛੱਤੀਸਗੜ੍ਹ ਤੇ ਮਹਾਰਾਸ਼ਟਰ ਨਾਲ ਸਬੰਧਤ ਦੋਵੇਂ ਵਾਹਨ
  • fb
  • twitter
  • whatsapp
  • whatsapp
featured-img featured-img
Barabanki, Feb 16 (ANI): Police and State Disaster Response Force (SDRF) personnel conduct the rescue operation after a tempo traveller collided with a bus on Purvanchal Expressway, in Barabanki on Sunday. Reportedly, Four dead and several injured in the incident. (ANI Photo) N
Advertisement

ਬਾਰਾਬੰਕੀ, 16 ਫਰਵਰੀ

ਬਾਰਾਬੰਕੀ ਜ਼ਿਲ੍ਹੇ ’ਚ ਅੱਜ ਪੁਰਵਾਂਚਲ ਐਕਸਪ੍ਰੈੱਸਵੇਅ ’ਤੇ ਟੈਂਪੋ ਟਰੈਵਲਰ ਨੇ ਇੱਕ ਬੱਸ ਨੂੰ ਪਿੱਛੇ ਤੋਂ ਟੱਕਰ ਮਾਰਨ ਕਰਕੇ ਇੱਕ ਔਰਤ ਸਣੇ ਚਾਰ ਜਣਿਆਂ ਦੀ ਮੌਤ ਹੋ ਗਈ ਜਦਕਿ ਛੇ ਜਣੇ ਜ਼ਖਮੀ (Four people, including a woman, were killed, and six others were injured.) ਹੋਏ ਹਨ।

Advertisement

ਪੁਲੀਸ ਨੇ ਦੱਸਿਆ ਕਿ ਛੱਤੀਸਗੜ੍ਹ ਤੋਂ ਆ ਰਹੀ ਬੱਸ ਅਤੇ ਮਹਾਰਾਸ਼ਟਰ ਤੋਂ ਆ ਰਹੀ ਟੈਂਪੋ ਟਰੈਵਲਰ ਅਯੁੱਧਿਆ ਵੱਲ ਜਾ ਰਹੀ ਸੀ। ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਦੀ ਪਛਾਣ ਦੀਪਕ, ਸੁਨੀਲ, ਅਨੁਸੂਈਆ ਤੇ ਜੈਸ਼੍ਰੀ ਵਜੋਂ ਹੋਈ ਹੈ, ਜਿਨ੍ਹਾਂ ਦੀ ਉਮਰ 35 ਤੋਂ 55 ਸਾਲਾਂ ਦੇ ਵਿਚਕਾਰ ਸੀ। ਇਹ ਸਾਰੇ ਮਹਾਰਾਸ਼ਟਰ ਦੇ ਵਸਨੀਕ ਸਨ।

ਹਾਦਸੇ ’ਚ  ਬੁਰੀ ਤਰ੍ਹਾਂ ਨੁੁਕਸਾਨਿਆ ਹੋਇਆ ਵਾਹਨ। ਫੋਟੋ: ਏਐੱਨਆਈ

ਐੱਸਪੀ ਦਿਨੇਸ਼ ਕੁਮਾਰ ਸਿੰਘ ਨੇ ਕਿਹਾ ਕਿ ਪੁਲੀਸ ਨੇ ਕਟਰ ਦੀ ਵਰਤੋਂ ਕਰਕੇ ਟੈਂਪੋ ਟਰੈਵਲਰ ’ਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਵਿੱਚੋਂ ਦੋ ਵਿਅਕਤੀਆਂ ਨੂੰ ਲਖਨਊ ’ਚ ਇੱਕ ਟਰੌਮਾ ਸੈਂਟਰ ’ਚ ਦਾਖਲ ਕਰਵਾਇਆ ਗਿਆ ਹੈ ਜਦਕਿ ਬਾਕੀ ਚਾਰ ਜਣੇ ਜ਼ਿਲ੍ਹਾ ਹਸਪਤਾਲ ’ਚ ਜ਼ੇਰੇ ਇਲਾਜ ਹਨ। ਅਧਿਕਾਰੀ ਨੇ ਕਿਹਾ ਕਿ ਪੁਲੀਸ ਨੂੰ ਸ਼ੱਕ ਹੈ ਕਿ ਇਹ ਹਾਦਸਾ ਟੈਂਪੋ ਟਰੈਵਲਰ ਦੇ ਡਰਾਈਵਰ ਨੂੰ ਨੀਂਦ ਆਉਣ ਮਗਰੋਂ ਵਾਪਰਿਆ।

ਐੱਸਪੀ ਮੁਤਾਬਕ ਇਸ ਘਟਨਾ ਦੇ ਸਬੰਧਤ ਟੈਂਪੋ ਟਰੈਵਲਰ ਦੇ ਡਰਾਈਵਰ ਵਿਧਤ ਸ਼ਿੰਦੇ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ, ਜਿਹੜਾ ਹਾਦਸੇ ਮਗਰੋਂ ਮੌਕੇ ਤੋਂ ਫਰਾਰ ਹੋ ਗਿਆ। ਇਹ ਐੱਫਆਈਆਰ ਵਾਹਨ ’ਚ ਸਵਾਰ ਗਣੇਸ਼ ਇਰੱਈਆ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਹੈ। -ਪੀਟੀਆਈ

ਵਾਹਨ ’ਚ ਫਸੇ ਲੋਕਾ ਨੂੰ ਕੱਢਦੇ ਹੋਏ ਐੇੱਸਡੀਆਰਐੱਫ ਜਵਾਨ। -ਫੋਟੋ: ਏਐੱਨਆਈ

Advertisement
×