ਬੈਂਕ ਧੋਖਾਧੜੀ: ਈਡੀ ਵੱਲੋਂ ਅਨਿਲ ਅੰਬਾਨੀ ਕੋਲੋਂ 10 ਘੰਟੇ ਪੁੱਛ ਪੜਤਾਲ
ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ (66) ਆਪਣੇ ਸਮੂਹ ਦੀਆਂ ਕੰਪਨੀਆਂ ਖ਼ਿਲਾਫ਼ ਕਰੋੜਾਂ ਰੁਪਏ ਦੇ ਕਥਿਤ ਬੈਂਕ ਕਰਜ਼ ਧੋਖਾਧੜੀ ਮਾਮਲਿਆਂ ਸਬੰਧੀ ਪੁੱਛ-ਪੜਤਾਲ ਲਈ ਅੱਜ ਇੱਥੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅੱਗੇ ਪੇਸ਼ ਹੋਇਆ। ਅੰਬਾਨੀ ਸਵੇਰੇ ਕਰੀਬ 11 ਵਜੇ ਦਿੱਲੀ ਵਿੱਚ ਈਡੀ ਦਫ਼ਤਰ...
Advertisement
ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ (66) ਆਪਣੇ ਸਮੂਹ ਦੀਆਂ ਕੰਪਨੀਆਂ ਖ਼ਿਲਾਫ਼ ਕਰੋੜਾਂ ਰੁਪਏ ਦੇ ਕਥਿਤ ਬੈਂਕ ਕਰਜ਼ ਧੋਖਾਧੜੀ ਮਾਮਲਿਆਂ ਸਬੰਧੀ ਪੁੱਛ-ਪੜਤਾਲ ਲਈ ਅੱਜ ਇੱਥੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅੱਗੇ ਪੇਸ਼ ਹੋਇਆ। ਅੰਬਾਨੀ ਸਵੇਰੇ ਕਰੀਬ 11 ਵਜੇ ਦਿੱਲੀ ਵਿੱਚ ਈਡੀ ਦਫ਼ਤਰ ਪਹੁੰਚਿਆ ਤੇ ਮਨੀ ਲਾਂਡਰਿੰਗ ਕੇਸ ਨਾਲ ਸਬੰਧੀ ਬਿਆਨ ਦਰਜ ਕਰਵਾਏ। ਈਡੀ ਨੇ 24 ਜੁਲਾਈ ਨੂੰ ਮੁੰਬਈ ਵਿੱਚ ਉਸ ਦੀਆਂ 50 ਕੰਪਨੀਆਂ ਦੇ 35 ਟਿਕਾਣਿਆਂ ’ਤੇ ਛਾਪੇ ਮਾਰੇ ਸਨ। ਇਸ ਤੋਂ ਬਾਅਦ ਰਿਲਾਇੰਸ ਗਰੁੱਪ ਦੇ ਚੇਅਰਮੈਨ ਨੂੰ ਸੰਮਨ ਭੇਜ ਕੇ ਪੁੱਛ ਪੜਤਾਲ ਲਈ ਸੱਦਿਆ ਗਿਆ ਸੀ। ਇਹ ਕਾਰਵਾਈ ਰਿਲਾਇੰਸ ਇਨਫਰਾਸਟਰੱਕਚਰ ਸਮੇਤ ਅਨਿਲ ਅੰਬਾਨੀ ਦੀਆਂ ਕਈ ਕੰਪਨੀਆਂ ਵੱਲੋਂ ਵਿੱਤੀ ਬੇਨੇਮੀਆਂ ਅਤੇ 17,000 ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਵਿਚ ਧੋਖਾਧੜੀ ਨਾਲ ਸਬੰਧਤ ਹੈ।
Advertisement
Advertisement
×