ਬੰਗਲਾਦੇਸ਼: ਕਬਾੜ ਵਪਾਰੀ ਦੀ ਹੱਤਿਆ ਦੇ ਮਾਮਲੇ ’ਚ ਹੁਣ ਤੱਕ ਸੱਤ ਕਾਬੂ
ਢਾਕਾ: ਬੰਗਲਾਦੇਸ਼ ’ਚ ਇੱਕ ਕਬਾੜ ਵਪਾਰੀ ਦੀ ਹੱਤਿਆ ਦੇ ਮਾਮਲੇ ’ਚ ਹੁਣ ਤੱਕ ਘੱਟ ਤੋਂ ਘੱਟ ਸੱਤ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਅੱਜ ਦੇਸ਼ ਪੱਧਰੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਗ੍ਰਹਿ ਮਾਮਲਿਆਂ ਦੇ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਜਹਾਂਗੀਰ...
Advertisement
ਢਾਕਾ: ਬੰਗਲਾਦੇਸ਼ ’ਚ ਇੱਕ ਕਬਾੜ ਵਪਾਰੀ ਦੀ ਹੱਤਿਆ ਦੇ ਮਾਮਲੇ ’ਚ ਹੁਣ ਤੱਕ ਘੱਟ ਤੋਂ ਘੱਟ ਸੱਤ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਅੱਜ ਦੇਸ਼ ਪੱਧਰੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਗ੍ਰਹਿ ਮਾਮਲਿਆਂ ਦੇ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਜਹਾਂਗੀਰ ਆਲਮ ਚੌਧਰੀ ਨੇ ਇਹ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟ ਅਨੁਸਾਰ ਚੌਧਰੀ ਨੇ ਕਿਹਾ ਕਿ ਇਹ ਮੁਹਿੰਮ ਨੌਂ ਜੁਲਾਈ ਨੂੰ ਮਿਟਫੋਰਡ ਹਸਪਤਾਲ ਨੇੜੇ ਲਾਲ ਚੰਦ ਉਰਫ਼ ਸੋਹਾਗ ਦੀ ਹੱਤਿਆ ਤੋਂ ਬਾਅਦ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਅਤੇ ਚੋਣਾਂ ਤੋਂ ਪਹਿਲਾਂ ਸਥਿਰਤਾ ਯਕੀਨੀ ਬਣਾਉਣ ਲਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ, ‘ਮਿਟਫੋਰਡ ’ਚ ਵਾਪਰੀ ਹੱਤਿਆ ਦੀ ਘਟਨਾ ਬਹੁਤ ਦੁੱਖ ਭਰੀ ਤੇ ਬਰਬਰ ਹੈ। ਸੱਭਿਅਕ ਸਮਾਜ ’ਚ ਅਜਿਹੀਆਂ ਘਟਨਾਵਾਂ ਲਈ ਕੋਈ ਥਾਂ ਨਹੀਂ ਹੈ।’ -ਪੀਟੀਆਈ
Advertisement
Advertisement