ਭਾਰਤੀ ਪਰਵਾਸੀ ਨੂੰ ਵਾਪਸ ਭੇਜਣ ’ਤੇ ਰੋਕ
ਅਮਰੀਕਾ ਦੀਆਂ ਦੋ ਅਦਾਲਤਾਂ ਨੇ ਆਵਾਸ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਭਾਰਤੀ ਮੂਲ ਦੇ ਉਸ ਸ਼ਖ਼ਸ ਨੂੰ ਵਾਪਸ ਨਾ ਭੇਜਣ ਜਿਸ ਨੇ ਹੱਤਿਆ ਦੇ ਮਾਮਲੇ ’ਚ ਦੋਸ਼ੀ ਕਰਾਰ ਦੇਣ ਦਾ ਫ਼ੈਸਲਾ ਪਲਟੇ ਜਾਣ ਤੋਂ ਪਹਿਲਾਂ ਚਾਰ ਦਹਾਕੇ ਜੇਲ੍ਹ...
Advertisement
ਅਮਰੀਕਾ ਦੀਆਂ ਦੋ ਅਦਾਲਤਾਂ ਨੇ ਆਵਾਸ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਭਾਰਤੀ ਮੂਲ ਦੇ ਉਸ ਸ਼ਖ਼ਸ ਨੂੰ ਵਾਪਸ ਨਾ ਭੇਜਣ ਜਿਸ ਨੇ ਹੱਤਿਆ ਦੇ ਮਾਮਲੇ ’ਚ ਦੋਸ਼ੀ ਕਰਾਰ ਦੇਣ ਦਾ ਫ਼ੈਸਲਾ ਪਲਟੇ ਜਾਣ ਤੋਂ ਪਹਿਲਾਂ ਚਾਰ ਦਹਾਕੇ ਜੇਲ੍ਹ ’ਚ ਬਿਤਾਏ ਸਨ। ਸੁਬਰਾਮਨੀਅਮ ਵੇਦਮ (64) ਨੂੰ ਫਿਲਹਾਲ ਲੂਸੀਆਨਾ ਦੇ ਜੁਜ਼ਵਕਤੀ ਪਨਾਹ ਕੇਂਦਰ ’ਚ ਰੱਖਿਆ ਗਿਆ ਹੈ ਜਿੱਥੇ ਲੋਕਾਂ ਨੂੰ ਡਿਪੋਰਟ ਕਰ ਕੇ ਵਿਦੇਸ਼ ਭੇਜਣ ਲਈ ਹਵਾਈ ਪੱਟੀ ਵੀ ਮੌਜੂਦ ਹੈ। ਵੇਦਮ ਅਮਰੀਕਾ ’ਚ ਕਾਨੂੰਨੀ ਵਸਨੀਕ ਹੈ। ਆਵਾਸ ਮਾਮਲਿਆਂ ਦੀ ਸੁਣਵਾਈ ਕਰ ਰਹੇ ਜੱਜ ਨੇ ਲੰਘੇ ਵੀਰਵਾਰ ਵੇਦਮ ਨੂੰ ਦੇਸ਼ ’ਚੋਂ ਕੱਢਣ ’ਤੇ ਉਦੋਂ ਤੱਕ ਰੋਕ ਲਗਾ ਦਿੱਤੀ ਜਦੋਂ ਤੱਕ ਕਿ ਇਮੀਗਰੇਸ਼ਨ ਅਪੀਲ ਬਿਊਰੋ ਇਹ ਤੈਅ ਨਹੀਂ ਕਰ ਲੈਂਦਾ ਕਿ ਉਸ ਦੇ ਮਾਮਲੇ ਦੀ ਸਮੀਖਿਆ ਕੀਤੀ ਜਾਵੇ ਜਾਂ ਨਹੀਂ।
Advertisement
Advertisement
×

