ਬਲਬੀਰ ਪਰਵਾਨਾ ਦਾ ਢਾਹਾਂ ਇਨਾਮ ਨਾਲ ਸਨਮਾਨ
ਪੰਜਾਬ ਦੇ ਜਲੰਧਰ ਨਾਲ ਸਬੰਧਤ ਸਾਹਿਤਕਾਰ ਬਲਬੀਰ ਪਰਵਾਨਾ ਦੇ ਨਾਵਲ ‘ਰੌਲਿਆਂ ਵੇਲੇ’ ਨੂੰ 12ਵੇਂ ਢਾਹਾਂ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨਾਲ ਪਾਕਿਸਤਾਨੀ ਪੰਜਾਬ ਦੇ ਲਾਹੌਰ ਤੋਂ ਮੁਦੱਸਰ ਬਸ਼ੀਰ ਨੂੰ ਨਾਵਲ ‘ਗੋਇਲ’ ਅਤੇ ਜਲੰਧਰ ਨਾਲ ਸਬੰਧਤ ਭਗਵੰਤ ਰਸੂਲਪੁਰੀ ਨੂੰ...
ਪੰਜਾਬ ਦੇ ਜਲੰਧਰ ਨਾਲ ਸਬੰਧਤ ਸਾਹਿਤਕਾਰ ਬਲਬੀਰ ਪਰਵਾਨਾ ਦੇ ਨਾਵਲ ‘ਰੌਲਿਆਂ ਵੇਲੇ’ ਨੂੰ 12ਵੇਂ ਢਾਹਾਂ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨਾਲ ਪਾਕਿਸਤਾਨੀ ਪੰਜਾਬ ਦੇ ਲਾਹੌਰ ਤੋਂ ਮੁਦੱਸਰ ਬਸ਼ੀਰ ਨੂੰ ਨਾਵਲ ‘ਗੋਇਲ’ ਅਤੇ ਜਲੰਧਰ ਨਾਲ ਸਬੰਧਤ ਭਗਵੰਤ ਰਸੂਲਪੁਰੀ ਨੂੰ ਉਨ੍ਹਾਂ ਦੇ ਕਹਾਣੀ ਸੰਗ੍ਰਹਿ ‘ਡਲਿਵਰੀ ਮੈਨ’ ਲਈ ਢਾਹਾਂ ਇਨਾਮ ਨਾਲ ਸਨਮਾਨਿਆ ਗਿਆ ਹੈ। ਬਲਬੀਰ ਪਰਵਾਨਾ ਨੂੰ 25 ਹਜ਼ਾਰ ਕੈਨੇਡਿਆਈ ਡਾਲਰ ਅਤੇ ਮੁਦੱਸਰ ਬਸ਼ੀਰ ਤੇ ਭਗਵੰਤ ਰਸੂਲਪੁਰੀ ਨੂੰ 10-10 ਹਜ਼ਾਰ ਕੈਨੇਡਿਆਈ ਡਾਲਰ ਇਨਾਮ ’ਚ ਦਿੱਤੇ ਗਏ। ਇਸ ਤੋਂ ਇਲਾਵਾ ਤਿੰਨ ਕਿਤਾਬਾਂ ਦੇ ਗੁਰਮੁਖੀ ਜਾਂ ਸ਼ਾਹਮੁਖੀ ਵਿੱਚ ਲਿਪੀਅੰਤਰਨ ਲਈ ਵਾਧੂ 6,000 ਡਾਲਰ ਵੀ ਇਨਾਮ ਵਜੋਂ ਦਿੱਤੇ ਗਏ ਹਨ। ਇਸ ਬਾਰੇ ਬਲਬੀਰ ਪਰਵਾਨਾ ਨੇ ਕਿਹਾ, ‘‘ਇਸ ਇਨਾਮ ਨੇ ਮੇਰੇ ਨਾਵਲ ਨੂੰ ਨਵਾਂ ਪਾਠਕ ਸੰਸਾਰ ਦਿੱਤਾ ਹੈ।” ਮੁਦੱਸਰ ਬਸ਼ੀਰ ਨੇ ਕਿਹਾ, “ਮੈਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਦਾ ਹਾਂ। ਇਸ ਇਨਾਮ ਨਾਲ ਮੈਂ ਇਸਦੀ ਸੇਵਾ ਜਾਰੀ ਰੱਖਣ ਦੀ ਉਮੀਦ ਕਰਦਾ ਹਾਂ।” ਭਗਵੰਤ ਰਸੂਲਪੁਰੀ ਨੇ ਕਿਹਾ, “ਫਾਈਨਲਿਸਟ ਵਜੋਂ ਨਾਮਜ਼ਦ ਹੋਣਾ ਵੱਡੀ ਪ੍ਰਾਪਤੀ ਹੈ। ਹੁਣ ਮੇਰੀਆਂ ਕਹਾਣੀਆਂ ਪੰਜਾਬੀ ਬੋਲੀ ਦੀਆਂ ਸੀਮਾਵਾਂ ਨੂੰ ਪਾਰ ਕਰ ਸਕਦੀਆਂ ਹਨ ਅਤੇ ਹੋਰ ਬੋਲੀਆਂ ਦੇ ਪਾਠਕਾਂ ਤੱਕ ਵੀ ਪਹੁੰਚ ਸਕਦੀਆਂ ਹਨ।” ਪੁਰਸਕਾਰ ਦੇ ਬਾਨੀ ਤੇ ਵੈਨਕੂਵਰ ਵਾਸੀ ਬਾਰਜ ਸਿੰਘ ਢਾਹਾਂ ਨੇ ਕਿਹਾ। ‘‘ਸਾਡਾ ਮਿਸ਼ਨ ਪੰਜਾਬੀ ਸਾਹਿਤ ਨੂੰ ਵਿਸ਼ਵ ਪੱਧਰ ’ਤੇ ਲਿਜਾਣ ਤੇ ਉਚਾਈਆਂ ਤੱਕ ਪਹੁੰਚਾਉਣ ਦਾ ਹੈ। ਪੰਜਾਬੀ ਗਲਪ ਵਿੱਚ ਨਵੀਆਂ ਕਹਾਣੀਆਂ ਨੂੰ ਪਛਾਣ ਕੇ ਪਾਠਕਾਂ ਨੂੰ ਪ੍ਰੇਰਿਤ ਕਰਨਾ, ਲੇਖਕਾਂ ਦਾ ਸਮਰਥਨ ਕਰਨਾ ਹੈ।”

