ਬਦਰੀਨਾਥ ਦੇ ਕਿਵਾੜ ਬੰਦ
ਉਤਰਾਖੰਡ ਦੇ ਉੱਚ ਗੜ੍ਹਵਾਲ ਹਿਮਾਲਿਆਈ ਖੇਤਰ ਵਿੱਚ ਸਥਿਤ ਭਗਵਾਨ ਬਦਰੀਨਾਥ ਧਾਮ ਦੇ ਕਿਵਾੜ ਅੱਜ ਦੁਪਹਿਰ ਬਾਅਦ ਦੋ ਵਜ ਕੇ 56 ਮਿੰਟ ’ਤੇ ਸਰਦੀ ਦੇ ਮੌਸਮ ਕਾਰਨ ਬੰਦ ਕਰ ਦਿੱਤੇ ਗਏ ਹਨ। ਸ੍ਰੀ ਬਦਰੀਨਾਥ ਕੇਦਾਰਨਾਥ ਮੰਦਰ ਕਮੇਟੀ ਦੇ ਅਧਿਕਾਰੀਆਂ ਨੇ ਦੱਸਿਆ...
Advertisement
ਉਤਰਾਖੰਡ ਦੇ ਉੱਚ ਗੜ੍ਹਵਾਲ ਹਿਮਾਲਿਆਈ ਖੇਤਰ ਵਿੱਚ ਸਥਿਤ ਭਗਵਾਨ ਬਦਰੀਨਾਥ ਧਾਮ ਦੇ ਕਿਵਾੜ ਅੱਜ ਦੁਪਹਿਰ ਬਾਅਦ ਦੋ ਵਜ ਕੇ 56 ਮਿੰਟ ’ਤੇ ਸਰਦੀ ਦੇ ਮੌਸਮ ਕਾਰਨ ਬੰਦ ਕਰ ਦਿੱਤੇ ਗਏ ਹਨ। ਸ੍ਰੀ ਬਦਰੀਨਾਥ ਕੇਦਾਰਨਾਥ ਮੰਦਰ ਕਮੇਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਸ਼ੇਸ਼ ਪੂਜਾ ਮਗਰੋਂ ਬਦਰੀਨਾਥ ਧਾਮ ਦੇ ਕਿਵਾੜ ਸ਼ਰਧਾਲੂਆਂ ਲਈ ਬੰਦ ਕਰ ਦਿੱਤੇ ਗਏ ਹਨ। ਇਸ ਮੌਕੇ ਠੰਢ ਦੇ ਬਾਵਜੂਦ ਦੇਸ਼-ਵਿਦੇਸ਼ ਤੋਂ ਆਏ ਵੱਡੀ ਗਿਣਤੀ ਸ਼ਰਧਾਲੂ ਬਦਰੀ ਵਿਸ਼ਾਲ ਦੇ ਦਰਸ਼ਨ ਲਈ ਮੌਜੂਦ ਸਨ। ਉਨ੍ਹਾਂ ਕਿਹਾ ਕਿ ਕਿਵਾੜ ਬੰਦ ਕਰਨ ਦੀ ਪ੍ਰਕਿਰਿਆ ਸਵੇਰੇ ਜਲਦੀ ਸ਼ੁਰੂ ਹੋ ਗਈ। ਕਿਵਾੜ ਬੰਦ ਹੋਣ ਤੋਂ ਪਹਿਲਾਂ ਅੰਤਿਮ ਪੂਜਾ ਬਦਰੀਨਾਥ ਦੇ ਮੁੱਖ ਪੁਜਾਰੀ ਰਾਵਲ ਅਮਰਨਾਥ ਨੰਬੂਦਰੀ ਨੇ ਸੰਪੂਰਨ ਕੀਤੀ। ਇਸ ਮੌਕੇ ਬਦਰੀਨਾਥ ਮੰਦਰ ਕੰਪਲੈਕਸ ਨੂੰ ਕਈ ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ ਸੀ, ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਪੀਲੇ ਤੇ ਸੰਤਰੀ ਗੇਂਦੇ ਦੇ ਫੁੱਲਾਂ ਦੀ ਵਰਤੋਂ ਕੀਤੀ ਗਈ ਸੀ।
Advertisement
Advertisement
×

