ਬਦਰੀਨਾਥ ਧਾਮ ਦੇ ਕਪਾਟ 25 ਨਵੰਬਰ ਨੂੰ ਹੋਣਗੇ ਬੰਦ; ਸ਼ਰਧਾਲੂਆਂ ਨੂੰ ਪਹਿਲਾ ਯਾਤਰਾ ਪੂਰੀ ਕਰਨ ਦੀ ਅਪੀਲ
ਸਰਦੀ ਦੇ ਮੌਸਮ ਵਿੱਚ ਸੁਰੱਖਿਆ ਲਈ ਹਰੇਕ ਸਾਲ ਬਦਰੀਨਾਥ ਦੇ ਕਪਾਟ ਬੰਦ ਕੀਤੇ ਜਾਂਦੇ ਹਨ
ਬਦਰੀਨਾਥ ਧਾਮ ਦੇ ਕਪਾਟ 25 ਨਵੰਬਰ ਨੂੰ ਬੰਦ ਹੋ ਜਾਣਗੇ। ਹਰ ਸਾਲ ਬਦਰੀਨਾਥ ਮੰਦਰ ਦੇ ਕਪਾਟ ਸਰਦੀ ਦੇ ਮੌਸਮ ਵਿੱਚ ਬੰਦ ਕਰ ਦਿੱਤੇ ਜਾਂਦੇ ਹਨ। ਇਹ ਪਰੰਪਰਾ ਸਦੀਆਂ ਤੋਂ ਭਗਤਾਂ ਅਤੇ ਮੰਦਰ ਪ੍ਰਸ਼ਾਸਨ ਵਿੱਚ ਚੱਲਦੀ ਆ ਰਹੀ ਹੈ। ਇਸ ਸਾਲ ਵੀ 25 ਨਵੰਬਰ ਨੂੰ ਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਣਗੇ ਅਤੇ ਅਗਲੇ ਸਾਲ ਅਪਰੈਲ ਦੇ ਅਖੀਰਲੇ ਹਫ਼ਤੇ ਜਾਂ ਮਈ ਦੀ ਸ਼ੁਰੂਆਤ ਵਿੱਚ ਮੁੜ ਖੋਲ੍ਹੇ ਜਾਣਗੇ।
ਬਦਰੀਨਾਥ ਧਾਮ ਉੱਤਰੀ ਹਿਮਾਲਿਆਂ ਵਿੱਚ ਚਾਰ ਧਾਮ ਯਾਤਰਾ ਦਾ ਮਹੱਤਵਪੂਰਨ ਹਿੱਸਾ ਹੈ, ਜਿੱਥੇ ਸਾਲ ਭਰ ਲੱਖਾਂ ਭਗਤ ਦਰਸ਼ਨ ਕਰਨ ਲਈ ਪਹੁੰਚਦੇ ਹਨ। ਪਰ ਸਰਦੀਆਂ ਦੀ ਸ਼ੁਰੂਆਤ ਵਿੱਚ ਹੀ ਯਾਤਰੀਆਂ ਦੀ ਸੁਰੱਖਿਆ ਦੇ ਲਈ ਕਪਾਟ ਬੰਦ ਕਰ ਦਿੱਤੇ ਜਾਂਦੇ ਹਨ।
ਮੰਦਰ ਪ੍ਰਸ਼ਾਸਨ ਨੇ ਇਸ ਵਾਰੀ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਪਾਟ ਬੰਦ ਹੋਣ ਤੋਂ ਪਹਿਲਾਂ ਆਪਣੀ ਯਾਤਰਾ ਪੂਰੀ ਕਰ ਲੈਣ ਨਾਲ ਹੀ ਮੌਸਮ ਦੀ ਸਖ਼ਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਧਾਰਮਿਕ ਅਤੇ ਸੱਭਿਆਚਾਰਕ ਤੌਰ ’ਤੇ ਇਹ ਪ੍ਰਕਿਰਿਆ ਬਦਰੀਨਾਥ ਮੰਦਰ ਲਈ ਬਹੁਤ ਜ਼ਰੂਰੀ ਮੰਨੀ ਜਾਂਦੀ ਹੈਕਪਾਟ ਬੰਦ ਹੋਣ ਮਗਰੋਂ ਮੰਦਰ ਵਿੱਚ ਖਾਸ ਪੂਜਾ-ਅਰਚਨਾ ਵੀ ਕੀਤੀ ਜਾਂਦੀ ਹੈ। ਭਗਤ ਅਗਲੇ ਸਾਲ ਦੁਬਾਰਾ ਇਸ ਪਵਿੱਤਰ ਸਥਾਨ ਦੀ ਯਾਤਰਾ ਲਈ ਬੇਸਬਰੀ ਨਾਲ ਉਡੀਕ ਰਹੇ ਹਨ।