ਬੈਡਮਿੰਟਨ: ਤਨਵੀ ਦਾ ਵਿਸ਼ਵ ਜੂਨੀਅਰ ਤਗ਼ਮਾ ਪੱਕਾ
ਤਨਵੀ ਸ਼ਰਮਾ ਬੀ ਡਬਲਿਊ ਐੱਫ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ’ਚ ਤਗ਼ਮਾ ਪੱਕਾ ਕਰਨ ਵਾਲੀ 17 ਸਾਲ ’ਚ ਪਹਿਲੀ ਭਾਰਤੀ ਖਿਡਾਰੀ ਬਣ ਗਈ ਹੈ। ਤਨਵੀ ਸ਼ਰਮਾ ਜਪਾਨ ਦੀ ਸਾਕੀ ਮਾਤਸੂਮੋਤੋ ਨੂੰ ਹਰਾ ਕੇ ਟੂਰਨਾਮੈਂਟ ਦੇ ਸੈਮੀ ਫਾਈਨਲ ’ਚ ਪਹੁੰਚ ਗਈ ਹੈ।...
Advertisement
ਤਨਵੀ ਸ਼ਰਮਾ ਬੀ ਡਬਲਿਊ ਐੱਫ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ’ਚ ਤਗ਼ਮਾ ਪੱਕਾ ਕਰਨ ਵਾਲੀ 17 ਸਾਲ ’ਚ ਪਹਿਲੀ ਭਾਰਤੀ ਖਿਡਾਰੀ ਬਣ ਗਈ ਹੈ। ਤਨਵੀ ਸ਼ਰਮਾ ਜਪਾਨ ਦੀ ਸਾਕੀ ਮਾਤਸੂਮੋਤੋ ਨੂੰ ਹਰਾ ਕੇ ਟੂਰਨਾਮੈਂਟ ਦੇ ਸੈਮੀ ਫਾਈਨਲ ’ਚ ਪਹੁੰਚ ਗਈ ਹੈ। 16 ਸਾਲਾ ਭਾਰਤੀ ਸ਼ਟਲਰ ਨੇ ਕੁਆਰਟਰ ਫਾਈਨਲ ਵਿੱਚ ਜਪਾਨੀ ਖਿਡਾਰਨ ਨੂੰ 13-15, 15-9 ਤੇ 15-10 ਨਾਲ ਹਰਾਇਆ। ਅੱਠਵਾਂ ਦਰਜਾ ਹਾਸਲ ਉੱਨਤੀ ਹੁੱਡਾ ਦੂਜਾ ਦਰਜਾ ਹਾਸਲ ਥਾਈਲੈਂਡ ਦੀ ਅਨਿਆਪਤ ਫਿਚੀਤਫੋਨ ਤੋਂ ਹਾਰ ਗਈ ਹੈ। ਇਸੇ ਤਰ੍ਹਾਂ ਮਿਕਸਡ ਡਬਲਜ਼ ’ਚ ਭਾਰਤ ਦੀ ਭਾਵਿਆ ਛਾਬੜਾ ਤੇ ਵਿਸ਼ਾਖਾ ਟੋਪੋ ਦੀ ਜੋੜੀ ਨੂੰ ਚੀਨੀ ਤਾਇਪੇ ਦੀ ਹੁੰਗ ਬਿੰਗ ਫੂ ਤੇ ਚੋਊ ਯੁਨ ਅਨ ਦੀ ਜੋੜੀ ਤੋਂ 9-15, 7-15 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
Advertisement
Advertisement
×