Axiom4 Mission ਸ਼ੁਭਾਂਸ਼ੂ ਸ਼ੁਕਲਾ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ਲਿਜਾਣ ਵਾਲਾ ਮਿਸ਼ਨ ਭਲਕੇ ਹੋਵੇਗਾ ਲਾਂਚ
ਨਵੀਂ ਦਿੱਲੀ, 24 ਜੂਨ
ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਅੱਜ ਐਲਾਨ ਕੀਤਾ ਕਿ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ (ਆਈਐੱਸਐੱਸ) ਲਿਜਾਣ ਵਾਲਾ Axiom4 ਮਿਸ਼ਨ ਹੁਣ 25 ਜੂਨ ਨੂੰ ਲਾਂਚ ਹੋਵੇਗਾ।
ਨਾਸਾ ਨੇ ਇਕ ਬਿਆਨ ਵਿਚ ਕਿਹਾ, ‘‘ਨਾਸਾ, Axiom space ਤੇ ਸਪੇਸਐਕਸ ਨੇ ਕੌਮਾਂਤਰੀ ਪੁਲਾੜ ਸਟੇਸ਼ਨ ਲਈ ਚੌਥੇ ਨਿੱਜੀ ਪੁਲਾੜ ਯਾਤਰੀ ਮਿਸ਼ਨ ‘Axiom Mission 4’ ਲਈ ਬੁੱਧਵਾਰ 25 ਜੂਨ ਨੂੰ ਤੜਕੇ ਦਾ ਟੀਚਾ ਨਿਰਧਾਰਿਤ ਕੀਤਾ ਹੈ।’’ Axiom 4 ਵਪਾਕਰ ਮਿਸ਼ਨ ਦੀ ਅਗਵਾਈ ਕਮਾਂਡਰ Peggy Whitson ਕਰ ਰਹੇ ਹਨ ਜਦੋਂਕਿ ਸ਼ੁਭਾਂਸ਼ੂ ਸ਼ੁਕਲਾ ਇਸ ਵਿਚ ਮਿਸ਼ਨ ਪਾਇਲਟ ਹਨ। ਹੰਗਰੀ ਦੇ ਪੁਲਾੜ ਯਾਤਰੀ Tibor Kapu ਤੇ ਪੋਲੈਂਡ ਦੇ Slawosz Uznanski-Wisniewski ਮਿਸ਼ਨ ਮਾਹਿਰ ਹਨ।
ਇਸ ਮਿਸ਼ਨ ਨੇ ਪਹਿਲਾਂ 29 ਮਈ ਨੂੰ ਉਡਾਣ ਭਰਨੀ ਸੀ, ਪਰ ਫਾਲਕਨ 9 ਰਾਕੇਟ ਦੇ ਬੂਸਟਰ ਵਿਚ ਤਰਲ ਆਕਸੀਜਨ ਦੇ ਰਿਸਾਅ ਤੇ ਕੌਮਾਂਤਰੀ ਪੁਲਾੜ ਸਟੇਸ਼ਨ ਦੇ ਪੁਰਾਣੇ ਰੂਸੀ ਮਾਡਿਊਲ ਵਿਚ ਰਿਸਾਅ ਦਾ ਪਤਾ ਲੱਗਣ ਮਗਰੋਂ ਪਹਿਲਾਂ ਇਸ ਨੂੰ 8 ਜੂਨ, ਫਿਰ 10 ਜੂਨ ਤੇ ਮਗਰੋਂ 11 ਜੂਨ ਲਈ ਟਾਲ ਦਿੱਤਾ ਗਿਆ। ਇਸ ਮਗਰੋਂ ਲਾਂਚ ਦੀ ਯੋਜਨਾ 19 ਜੂਨ ਨੂੰ ਇਕ ਫਾਰ ਫਿਰ ਟਲੀ। ਉਪਰੰਤ ਨਾਸਾ ਨੇ ਰੂਸੀ ਮਾਡਿਊਲ ਵਿਚ ਮੁਰੰਮਤ ਕਾਰਜਾਂ ਤੋਂ ਬਾਅਦ ਓਰਬਿਟ ਲੈਬਾਰਟਰੀ ਦੇ ਸੰਚਾਲਨ ਦੀ ਸਮੀਖਿਆ ਲਈ ਲਾਂਚ ਦੀ ਤਰੀਕ 22 ਜੂਨ ਨਿਰਧਾਰਿਤ ਕੀਤੀ।
ਇਹ ਮਿਸ਼ਨ ਫਲੋਰਿਡਾ ਸਥਿਤ ਨਾਸਾ ਦੇ ਕੈਨੇਡੀ ਪੁਲਾੜ ਕੇਂਦਰ ਦੇ ‘ਲਾਂਚ ਕੰਪਲੈਕਸ 39 ਏ’ ਤੋਂ ਲਾਂਚ ਕੀਤਾ ਜਾਵੇਗਾ। ਨਾਸਾ ਨੇ ਕਿਹਾ ਕਿ ‘ਡਾਂਕਿੰਗ’ ਸਮਾਂ ਵੀਰਵਾਰ 26 ਜੂਨ ਨੂੰ ਕਰੀਬ ਸਵੇਰੇ ਸੱਤ ਵਜੇ (ਭਾਰਤੀ ਸਮੇਂ ਅਨੁਸਾਰ ਸ਼ਾਮ ਸਾਢੇ ਚਾਰ ਵਜੇ) ਹੋਵੇਗਾ। -ਪੀਟੀਆਈ