ਆਸਟ੍ਰੇਲੀਆ ਦੇ ਚੀਫ਼ ਜਸਟਿਸ ਵੱਲੋਂ ਸੁਪਰੀਮ ਕੋਰਟ ਦਾ ਦੌਰਾ, ਸੀਜੇਆਈ ਨਾਲ ਮੰਚ ਸਾਂਝਾ ਕੀਤਾ
ਆਸਟਰੇਲੀਆ ਦੀ ਹਾਈ ਕੋਰਟ ਦੇ ਮੁੱਖ ਜੱਜ ਜਸਟਿਸ ਸਟੀਫਨ ਗੈਗਲਰ ਏ ਸੀ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੇ ਭਾਰਤ ਦੇ ਚੀਫ਼ ਜਸਟਿਸ ਬੀ.ਆਰ. ਗਵਈ ਨਾਲ ਮੰਚ ਸਾਂਝਾ ਕੀਤਾ।...
Advertisement
ਆਸਟਰੇਲੀਆ ਦੀ ਹਾਈ ਕੋਰਟ ਦੇ ਮੁੱਖ ਜੱਜ ਜਸਟਿਸ ਸਟੀਫਨ ਗੈਗਲਰ ਏ ਸੀ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੇ ਭਾਰਤ ਦੇ ਚੀਫ਼ ਜਸਟਿਸ ਬੀ.ਆਰ. ਗਵਈ ਨਾਲ ਮੰਚ ਸਾਂਝਾ ਕੀਤਾ।
ਜਸਟਿਸ ਗੈਗਲਰ ‘ਦਿੱਲੀ ਆਰਬਿਟਰੇਸ਼ਨ ਵੀਕੈਂਡ’ ਵਿੱਚ ਹਿੱਸਾ ਲੈਣ ਲਈ ਭਾਰਤ ਦੇ ਅਧਿਕਾਰਤ ਦੌਰੇ ’ਤੇ ਹਨ।
Advertisement
ਸੀ.ਜੇ.ਆਈ. ਨੇ ਆਪਣੇ ਆਸਟਰੇਲੀਆਈ ਹਮਰੁਤਬਾ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਅਦਾਲਤ ਵਿੱਚ ਵਕੀਲਾਂ ਅਤੇ ਮੁਕੱਦਮਾਕਾਰੀਆਂ ਨਾਲ ਜਾਣ-ਪਛਾਣ ਕਰਵਾਈ, ਜਿੱਥੇ ਉਹ ਜਸਟਿਸ ਵਿਨੋਦ ਚੰਦਰਨ ਅਤੇ ਜਸਟਿਸ ਐਨ.ਵੀ. ਅੰਜਾਰੀਆ ਨਾਲ ਮੰਚ ’ਤੇ ਸਨ।
ਮਹਿਮਾਨ ਜੱਜ ਨੇ ਇੱਕ ਘੰਟੇ ਤੋਂ ਵੱਧ ਸਮੇਂ ਲਈ ਅਦਾਲਤੀ ਕਾਰਵਾਈ ਨੂੰ ਦੇਖਿਆ। ਸੀ.ਜੇ.ਆਈ. ਨੇ ਖੁਲਾਸਾ ਕੀਤਾ ਕਿ ਜਸਟਿਸ ਗੈਗਲਰ ਨੇ ਪਹਿਲਾਂ ਹੀ ਦਿੱਲੀ ਦੇ ਮਸ਼ਹੂਰ ਸਟ੍ਰੀਟ ਫੂਡ ਦਾ ਅਨੁਭਵ ਕੀਤਾ ਹੈ। ਸੀ.ਜੇ.ਆਈ. ਨੇ ਮਜ਼ਾਕ ਵਿੱਚ ਕਿਹਾ, ‘‘ਕੱਲ੍ਹ ਉਨ੍ਹਾਂ ਨੇ ਦਿੱਲੀ ਦੀ ਚਾਟ ਦਾ ਵੀ ਸੁਆਦ ਲਿਆ।’’
Advertisement
×