ਚੀਫ ਜਸਟਿਸ ’ਤੇ ‘ਹਮਲਾ’, ਸੰਵਿਧਾਨ ’ਤੇ ਵੀ ਹਮਲਾ: ਸੋਨੀਆ ਗਾਂਧੀ
ਕਾਂਗਰਸ ਨੇ ਚੀਫ ਜਸਟਿਸ ਗਵੲੀ ’ਤੇ ਹੋਏ ਹਮਲੇ ਦੀ ਕੀਤੀ ਨਿੰਦਾ
Advertisement
ਕਾਂਗਰਸ ਦੀ ਸੰਸਦੀ ਪਾਰਟੀ ਦੀ ਮੁਖੀ ਸੋਨੀਆ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਚੀਫ ਜਸਟਿਸ ਬੀ ਆਰ ਗਵਈ ’ਤੇ ‘ਹਮਲਾ’ ਸਿਰਫ਼ ਉਨ੍ਹਾਂ ’ਤੇ ਹੀ ਨਹੀਂ ਬਲਕਿ ਸੰਵਿਧਾਨ ’ਤੇ ਵੀ ਹਮਲਾ ਹੈ। ਸੋਨੀਆ ਗਾਂਧੀ ਨੇ ਇੱਕ ਬਿਆਨ ਵਿੱਚ ਕਿਹਾ, ‘ਸੁਪਰੀਮ ਕੋਰਟ ’ਚ ਭਾਰਤ ਦੇ ਮਾਣਯੋਗ ਚੀਫ ਜਸਟਿਸ ’ਤੇ ਹੋਏ ਹਮਲੇ ਦੀ ਨਿੰਦਾ ਕਰਨ ਲਈ ਕੋਈ ਵੀ ਸ਼ਬਦ ਢੁੱਕਵਾਂ ਨਹੀਂ ਹੈ। ਇਹ ਨਾ ਸਿਰਫ਼ ਉਨ੍ਹਾਂ (ਚੀਫ ਜਸਟਿਸ) ’ਤੇ ਬਲਕਿ ਸਾਡੇ ਸੰਵਿਧਾਨ ’ਤੇ ਵੀ ਹਮਲਾ ਹੈ।’ ਕਾਂਗਰਸ ਦੀ ਸਾਬਕਾ ਪ੍ਰਧਾਨ ਨੇ ਕਿਹਾ, ‘ਚੀਫ ਜਸਟਿਸ ਗਵਈ ਬਹੁਤ ਹੀ ਸੁਹਿਰਦ ਹਨ ਪਰ ਦੇਸ਼ ਨੂੰ ਉਨ੍ਹਾਂ ਨਾਲ ਇਕਜੁੱਟ ਹੋ ਕੇ ਖੜ੍ਹੇ ਹੋਣਾ ਚਾਹੀਦਾ ਹੈ।’
ਇਸੇ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਚੀਫ ਜਸਟਿਸ ’ਤੇ ਕਥਿਤ ਤੌਰ ’ਤੇ ਜੁੱਤਾ ਸੁੱਟਣ ਦੀ ਕੋਸ਼ਿਸ਼ ਕਰਨ ਦੀ ਘਟਨਾ ਦੀ ਨਿੰਦਾ ਕਰਦਿਆਂ ਸੋਮਵਾਰ ਨੂੰ ਕਿਹਾ ਕਿ ਇਹ ਨਿਆਂਪਾਲਿਕਾ ਤੇ ਮਾਣ-ਸਨਮਾਨ ਤੇ ਕਾਨੂੰਨ ਦੇ ਸ਼ਾਸਨ ’ਤੇ ਹਮਲਾ ਹੈ। ਖੜਗੇ ਨੇ ਐਕਸ ’ਤੇ ਕਿਹਾ, ‘ਅੱਜ ਸੁਪਰੀਮ ਕੋਰਟ ’ਚ ਭਾਰਤ ਦੇ ਮਾਣਯੋਗ ਚੀਫ ਜਸਟਿਸ ’ਤੇ ਹਮਲੇ ਦੀ ਕੋਸ਼ਿਸ਼ ਸ਼ਰਮਨਾਕ ਘਟਨਾ ਹੈ। ਇਹ ਸਾਡੀ ਨਿਆਂਪਾਲਿਕਾ ਦੇ ਮਾਣ-ਸਨਮਾਨ ਤੇ ਕਾਨੂੰਨ ਦੇ ਸ਼ਾਸਨ ’ਤੇ ਹਮਲਾ ਹੈ।’
Advertisement
Advertisement
×