ਡਾਇਬਟੀਜ਼ ਵਾਲੇ Astronauts ਵੀ ਜਲਦੀ ਹੀ ਕਰ ਸਕਦੇ ਹਨ ਪੁਲਾੜ ਦੀ ਯਾਤਰਾ: ਅਧਿਐਨ
ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਯਾਤਰਾ ਦੌਰਾਨ ਸ਼ੁਭਾਂਸ਼ੂ ਸ਼ੁਕਲਾ ਵੱਲੋਂ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਸ਼ੂਗਰ ਤੋਂ ਪੀੜਤ ਪੁਲਾੜ ਯਾਤਰੀ ਜਲਦੀ ਹੀ ਸੁਰੱਖਿਅਤ ਢੰਗ ਨਾਲ ਪੁਲਾੜ ਮਿਸ਼ਨਾਂ ’ਤੇ ਜਾ ਸਕਣਗੇ। ਯੂ.ਏ.ਈ. ਅਧਾਰਤ ਸਿਹਤ ਸੰਭਾਲ ਫਰਮ ਬੁਰਜੀਲ...
ਯੂ.ਏ.ਈ. ਅਧਾਰਤ ਸਿਹਤ ਸੰਭਾਲ ਫਰਮ ਬੁਰਜੀਲ ਹੋਲਡਿੰਗਜ਼ ਵੱਲੋਂ ਐਕਸੀਓਮ-4 (Axiom-4) ਮਿਸ਼ਨ ਦੌਰਾਨ ਕੀਤੇ ਗਏ ‘ਸੂਟ ਰਾਈਡ’ ਪ੍ਰਯੋਗ ਵਿੱਚ ਪਾਇਆ ਗਿਆ ਕਿ ਧਰਤੀ ’ਤੇ ਲੱਖਾਂ ਲੋਕਾਂ ਵੱਲੋਂ ਵਰਤੇ ਜਾਂਦੇ ਰੋਜ਼ਾਨਾ ਦੇ ਸ਼ੂਗਰ ਟੂਲ ਪੁਲਾੜ ਤੋਂ ਜ਼ਮੀਨ ਅਤੇ ਵਾਪਸ ਪੁਲਾੜ ਤੱਕ ਸ਼ੂਗਰ ਦੀ ਨਿਗਰਾਨੀ ਲਈ ਵਿਆਪਕ ਤੌਰ ’ਤੇ ਵਰਤੇ ਜਾ ਸਕਦੇ ਹਨ।
ਬੁਰਜੀਲ ਹੋਲਡਿੰਗਜ਼ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ, ‘‘ਇਹ ਇਤਿਹਾਸਕ ਤਰੱਕੀ ਭਵਿੱਖ ਦੇ ਉਨ੍ਹਾਂ ਪੁਲਾੜ ਯਾਤਰੀਆਂ ਲਈ ਦਰਵਾਜ਼ੇ ਖੋਲ੍ਹਦੀ ਹੈ ਜਿਨ੍ਹਾਂ ਨੂੰ ਸ਼ੂਗਰ ਹੈ ਅਤੇ ਦੂਰ-ਦੁਰਾਡੇ ਦੀ ਸਿਹਤ ਸੰਭਾਲ ਵਿੱਚ ਨਵੇਂ ਹੱਲ ਪ੍ਰਦਾਨ ਕਰਦੀ ਹੈ।’’
ਅਧਿਐਨ ਦੇ ਨਤੀਜੇ ਨਿਊਯਾਰਕ ਵਿੱਚ ਬੁਰਜੀਲ ਇੰਸਟੀਚਿਊਟ ਫਾਰ ਗਲੋਬਲ ਹੈਲਥ ਵਿੱਚ ਬੁਰਜੀਲ ਹੋਲਡਿੰਗਜ਼ ਦੇ ਸੰਸਥਾਪਕ ਸ਼ਮਸ਼ੀਰ ਵਾਇਲਿਲ ਅਤੇ ਐਕਸੀਓਮ ਸਪੇਸ ਦੇ ਸੀ.ਈ.ਓ. ਤੇਜਪਾਲ ਭਾਟੀਆ ਦੀ ਮੌਜੂਦਗੀ ਵਿੱਚ ਐਲਾਨੇ ਗਏ।
ਖੋਜ ਨਤੀਜਿਆਂ ਅਨੁਸਾਰ ਨਿਰੰਤਰ ਗਲੂਕੋਜ਼ ਮੋਨੀਟਰ (CGMs) (ਜੋ ਕਿ ਇੱਕ ਪਹਿਨਣਯੋਗ ਮੈਡੀਕਲ ਉਪਕਰਨ ਹਨ ਜੋ ਅਸਲ ਸਮੇਂ ਵਿੱਚ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਟਰੈਕ ਕਰਦੇ ਹਨ) ਅਤੇ ਇਨਸੁਲਿਨ ਪੈੱਨ ਪੁਲਾੜ ਦੀਆਂ ਅਤਿਅੰਤ ਸਥਿਤੀਆਂ ਵਿੱਚ ਭਰੋਸੇਯੋਗ ਢੰਗ ਨਾਲ ਕੰਮ ਕਰ ਸਕਦੇ ਹਨ।
ਸ਼ੁਕਲਾ ਅਤੇ ਤਿੰਨ ਹੋਰ ਪੁਲਾੜ ਯਾਤਰੀਆਂ ਨੇ ਇਸ ਸਾਲ 25 ਜੂਨ ਤੋਂ 15 ਜੁਲਾਈ ਤੱਕ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ 18 ਦਿਨਾਂ ਦਾ ਮਿਸ਼ਨ ਪੂਰਾ ਕੀਤਾ, ਜਿਸ ਦੌਰਾਨ ਉਨ੍ਹਾਂ ਨੇ ਮਾਈਕ੍ਰੋਗ੍ਰੈਵਿਟੀ ਹਾਲਤਾਂ ਵਿੱਚ 60 ਤੋਂ ਵੱਧ ਪ੍ਰਯੋਗ ਕੀਤੇ।
ਡੀ'ਏਲੀਆ ਨੇ ਕਿਹਾ, "ਇਕੱਠੇ ਮਿਲ ਕੇ, ਅਸੀਂ ਸ਼ੂਗਰ ਵਾਲੇ ਪਹਿਲੇ ਪੁਲਾੜ ਯਾਤਰੀ ਨੂੰ ਉਡਾਉਣ ਦੀ ਸੰਭਾਵਨਾ, ਸ਼ੂਗਰ ਦੀ ਨਿਗਰਾਨੀ ਅਤੇ ਰਿਮੋਟ ਸਿਹਤ ਸੰਭਾਲ ਵਿੱਚ ਨਵੀਨਤਾਵਾਂ ਨੂੰ ਅੱਗੇ ਵਧਾ ਰਹੇ ਹਾਂ।"
ਬੁਰਜੀਲ ਦੇ ਅਨੁਸਾਰ, ਸੂਟ ਰਾਈਡ ਪ੍ਰਯੋਗ ਨੇ ਕਈ ਇਤਿਹਾਸਕ ਪਹਿਲੀਆਂ ਪ੍ਰਦਾਨ ਕੀਤੀਆਂ, ਜਿਨ੍ਹਾਂ ਵਿੱਚ ਪੁਲਾੜ ਸਟੇਸ਼ਨ ’ਤੇ ਚਾਲਕ ਦਲ ਦੀ ਪਹਿਲੀ ਨਿਰੰਤਰ ਗਲੂਕੋਜ਼ ਨਿਗਰਾਨੀ, ਸਟੇਸ਼ਨ ’ਤੇ ਉਡਾਏ ਗਏ ਪਹਿਲੇ ਇਨਸੁਲਿਨ ਪੈੱਨ ਅਤੇ ਪੁਲਾੜ ਸਟੇਸ਼ਨ ’ਤੇ ਕਈ ਮਾਪ ਵਿਧੀਆਂ ਵਿੱਚ ਗਲੂਕੋਜ਼ ਨਿਗਰਾਨੀ ਦੀ ਪਹਿਲੀ ਪ੍ਰਮਾਣਿਕਤਾ ਸ਼ਾਮਲ ਹੈ।