ਅਸਾਮ ਵਿਧਾਨ ਸਭਾ ਵੱਲੋਂ ਨਿਕਾਹ ਤੇ ਤਲਾਕ ਰਜਿਸਟਰੇਸ਼ਨ ਬਾਰੇ ਬਿੱਲ ਪਾਸ
ਗੁਹਾਟੀ, 29 ਅਗਸਤ ਅਸਾਮ ਵਿਧਾਨ ਸਭਾ ਨੇ ਅੱਜ ਮੁਸਲਮਾਨਾਂ ਦੇ ਵਿਆਹ ਤੇ ਤਲਾਕ ਦੀ ਲਾਜ਼ਮੀ ਰਜਿਸਟਰੇਸ਼ਨ ਸਬੰਧੀ ਬਿੱਲ ਪਾਸ ਕੀਤਾ ਹੈ। ‘ਅਸਾਮ ਮੁਸਲਿਮ ਵਿਆਹ ਤੇ ਤਲਾਕ ਲਾਜ਼ਮੀ ਰਜਿਸਟਰੇਸ਼ਨ ਬਿੱਲ, 2024’ ਮਾਲ ਤੇ ਆਫ਼ਤ ਪ੍ਰਬੰਧਨ ਮੰਤਰੀ ਜੇ ਮੋਹਨ ਨੇ ਮੰਗਲਵਾਰ ਨੂੰ...
Advertisement
ਗੁਹਾਟੀ, 29 ਅਗਸਤ
ਅਸਾਮ ਵਿਧਾਨ ਸਭਾ ਨੇ ਅੱਜ ਮੁਸਲਮਾਨਾਂ ਦੇ ਵਿਆਹ ਤੇ ਤਲਾਕ ਦੀ ਲਾਜ਼ਮੀ ਰਜਿਸਟਰੇਸ਼ਨ ਸਬੰਧੀ ਬਿੱਲ ਪਾਸ ਕੀਤਾ ਹੈ। ‘ਅਸਾਮ ਮੁਸਲਿਮ ਵਿਆਹ ਤੇ ਤਲਾਕ ਲਾਜ਼ਮੀ ਰਜਿਸਟਰੇਸ਼ਨ ਬਿੱਲ, 2024’ ਮਾਲ ਤੇ ਆਫ਼ਤ ਪ੍ਰਬੰਧਨ ਮੰਤਰੀ ਜੇ ਮੋਹਨ ਨੇ ਮੰਗਲਵਾਰ ਨੂੰ ਪੇਸ਼ ਕੀਤਾ ਸੀ। ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਕਾਜ਼ੀਆਂ ਵੱਲੋਂ ਪਹਿਲਾ ਕੀਤੇ ਸਾਰੇ ਰਜਿਸਟਰੇਸ਼ਨ ਵੈਧ ਰਹਿਣਗੇ ਅਤੇ ਸਿਰਫ਼ ਨਵੇਂ ਵਿਆਹ ਹੀ ਕਾਨੂੰਨ ਦੇ ਦਾਇਰੇ ਵਿੱਚ ਆਉਣਗੇ। -ਪੀਟੀਆਈ
Advertisement
Advertisement
×