ਜ਼ੂਬਿਨ ਮਾਮਲੇ ’ਚ ਗ੍ਰਿਫ਼ਤਾਰ ਅਸਾਮ ਪੁਲੀਸ ਦਾ ਡੀਐੱਸਪੀ ਮੁਅੱਤਲ
ਗਾਇਕ ਦੇ ਚਚੇਰੇ ਭਰਾ ਸੰਦੀਪਨ ਗਰਗ ਨੂੰ ਬੁੱਧਵਾਰ ਨੂੰ ਕੀਤਾ ਗਿਆ ਸੀ ਗ੍ਰਿਫ਼ਤਾਰ
ਮੁਅੱਤਲ ਡੀਐੇੱਸਪੀ ਸੰਦੀਪਨ ਗਰਗ ਨੂੰ ਗ੍ਰਿਫਤਾਰੀ ਮਗਰੋਂ ਕੋਰਟ ਵਿਚ ਪੇਸ਼ ਕਰਨ ਲਈ ਲੈ ਕੇ ਆਈ ਗੁਹਾਟੀ ਪੁਲੀਸ। ਫੋਟੋ: ਪੀਟੀਆਈ
Advertisement
ਜ਼ੂਬਿਨ ਗਰਗ ਦੇ ਚਚੇਰੇ ਭਰਾ ਤੇ ਅਸਾਮ ਪੁਲੀਸ ਵਿਚ ਡੀਐੱਸਪੀ ਸੰਦੀਪਨ ਗਰਗ, ਜਿਸ ਨੂੰ ਗਾਇਕ ਦੀ ਸਿੰਗਾਪੁਰ ਵਿਚ ਰਹੱਸਮਈ ਢੰਗ ਨਾਲ ਮੌਤ ਦੇ ਸਬੰਧ ਵਿਚ ਗ੍ਰਿਫਤਾਰ ਕੀਤਾ ਗਿਆ ਹੈ, ਨੂੰ ਇਕ ਅਧਿਕਾਰਤ ਹੁਕਮ ਵਿਚ ਸੇਵਾਵਾਂ ਤੋਂ ਫੌਰੀ ਮੁਅੱਤਲ ਕਰ ਦਿੱਤਾ ਗਿਆ ਹੈ।
ਅਸਾਮ ਪੁਲੀਸ ਸੇਵਾ ਦਾ ਇਹ ਅਧਿਕਾਰੀ ਜ਼ੂਬਿਨ ਨਾਲ ਸਿੰਗਾਪੁਰ ਗਿਆ ਸੀ ਤੇ ਗਾਇਕ ਦੇ ਆਖਰੀ ਪਲਾਂ ਵਿਚ ਉਸ ਨਾਲ ਕਿਸ਼ਤੀ ’ਤੇ ਕਥਿਤ ਮੌਜੂਦ ਸੀ। ਜ਼ੂਬਿਨ ਗਰਗ ਦੀ 19 ਸਤੰਬਰ ਨੂੰ ਸਿੰਗਾਪੁਰ ਵਿਚ ਸਮੁੰਦਰ ਵਿਚ ਤੈਰਨ ਵੇਲੇ ਮੌਤ ਹੋ ਗਈ ਸੀ।
Advertisement
ਸੰਦੀਪਨ ਗਰਗ ਕਾਮਰੂਪ ਜ਼ਿਲ੍ਹੇ ਵਿਚ ਬੋਕੋ-ਚਾਇਗਾਓਂ ਦਾ ਇੰਚਾਰਜ ਸੀ। ਕਾਮਰੂਪ ਮੈਟਰੋਪਾਲਿਟਨ ਜ਼ਿਲ੍ਹੇ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਨੇ ਪੁਲੀਸ ਨੂੰ ਸੰਦੀਪਨ ਗਰਗ ਦਾ ਸੱਤ ਦਿਨਾ ਪੁਲੀਸ ਰਿਮਾਂਡ ਦਿੱਤਾ ਹੈ। ਮੁਅੱਤਲੀ ਦੌਰਾਨ ਸੰਦੀਪਨ ਦਾ ਹੈੱਡਕੁਆਰਟਰ ਅਸਾਮ ਪੁਲੀਸ ਹੈੱਡਕੁਆਰਟਰ ਗੁਹਾਈ ਹੋਵੇਗਾ। ਉਸ ਨੂੰ ਲੰਘੇ ਦਿਨ ਭਾਰਤੀ ਨਿਆਂਏ ਸੰਹਿਤਾ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।
Advertisement
Advertisement
×