ਆਮਦਨ ਤੋਂ 400 ਗੁਣਾ ਵੱਧ ਜਾਇਦਾਦ ਦੇ ਦੋਸ਼ ਹੇਠ ਅਸਾਮ ਦੀ ਅਧਿਕਾਰੀ ਗ੍ਰਿਫ਼ਤਾਰ
ਅਸਾਮ ਵਿੱਚ ਮੁੱਖ ਮੰਤਰੀ ਦੇ ਵਿਸ਼ੇਸ਼ ਵਿਜੀਲੈਂਸ ਸੈੱਲ ਨੇ ਵੱਡੀ ਕਾਰਵਾਈ ਕਰਦਿਆਂ ਅਸਾਮ ਸਿਵਲ ਸੇਵਾ (ਏ ਸੀ ਐੱਸ) ਦੀ ਅਧਿਕਾਰੀ ਨੂਪੁਰ ਬੋਰਾ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਦੱਸਿਆ...
Advertisement
ਅਸਾਮ ਵਿੱਚ ਮੁੱਖ ਮੰਤਰੀ ਦੇ ਵਿਸ਼ੇਸ਼ ਵਿਜੀਲੈਂਸ ਸੈੱਲ ਨੇ ਵੱਡੀ ਕਾਰਵਾਈ ਕਰਦਿਆਂ ਅਸਾਮ ਸਿਵਲ ਸੇਵਾ (ਏ ਸੀ ਐੱਸ) ਦੀ ਅਧਿਕਾਰੀ ਨੂਪੁਰ ਬੋਰਾ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਦੱਸਿਆ ਕਿ ਅਧਿਕਾਰੀ ਨੇ ਆਪਣੀ ਆਮਦਨ ਦੇ ਸਰੋਤਾਂ ਤੋਂ 400 ਗੁਣਾ ਵੱਧ ਜਾਇਦਾਦ ਬਣਾਈ ਸੀ। ਉਸ ਦੇ ਟਿਕਾਣਿਆਂ ਦੀ ਤਲਾਸ਼ੀ ਦੌਰਾਨ 92.50 ਲੱਖ ਰੁਪਏ ਤੋਂ ਵੱਧ ਦੀ ਨਕਦੀ ਅਤੇ ਲਗਪਗ 1.5 ਕਰੋੜ ਰੁਪਏ ਦੇ ਗਹਿਣੇ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਉਸ ਦੇ ਨਾਂ ’ਤੇ ਗੁਹਾਟੀ ਵਿੱਚ ਦੋ ਪਲਾਟ ਅਤੇ ਤਿੰਨ ਫਲੈਟ ਵੀ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਧਿਾਕਰੀ ਨੂੰ ਸਿਰਫ਼ ਨੌਕਰੀ ਤੋਂ ਬਰਖਾਸਤ ਕਰਨਾ ਹੀ ਕਾਫ਼ੀ ਨਹੀਂ ਹੋਵੇਗਾ, ਸਗੋਂ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਯਕੀਨੀ ਬਣਾਈ ਜਾਵੇਗੀ।
Advertisement
Advertisement
×