ਅਸਾਮ ਹੜ੍ਹ: ਕਾਜ਼ੀਰੰਗਾ ਨੈਸ਼ਨਲ ਪਾਰਕ ਵਿਚ 159 ਜਾਨਵਰਾਂ ਦੀ ਮੌਤ
ਕਾਜ਼ੀਰੰਗਾ, 10 ਜੁਲਾਈ ਅਸਾਮ ਵਿੱਚ ਹੜ੍ਹ ਕਾਰਨ ਕਾਜ਼ੀਰੰਗਾ ਦੇ ਨੈਸ਼ਨਲ ਪਾਰਕ ਵਿਚ 9 ਗੈਂਡਿਆਂ ਸਮੇਤ ਕੁੱਲ 159 ਜਾਨਵਰਾਂ ਦੀ ਮੌਤ ਹੋ ਚੁੱਕੀ ਹੈ। ਕਾਜ਼ੀਰੰਗਾ ਨੈਸ਼ਨਲ ਪਾਰਕ ਦੀ ਫੀਲਡ ਡਾਇਰੈਕਟਰ ਸੋਨਾਲੀ ਘੋਸ਼ ਨੇ ਦੱਸਿਆ ਕਿ ਮ੍ਰਿਤਕ 159 ਜਾਨਵਰਾਂ ਵਿਚ 128 ਹੋਗ...
Advertisement
ਕਾਜ਼ੀਰੰਗਾ, 10 ਜੁਲਾਈ
ਅਸਾਮ ਵਿੱਚ ਹੜ੍ਹ ਕਾਰਨ ਕਾਜ਼ੀਰੰਗਾ ਦੇ ਨੈਸ਼ਨਲ ਪਾਰਕ ਵਿਚ 9 ਗੈਂਡਿਆਂ ਸਮੇਤ ਕੁੱਲ 159 ਜਾਨਵਰਾਂ ਦੀ ਮੌਤ ਹੋ ਚੁੱਕੀ ਹੈ। ਕਾਜ਼ੀਰੰਗਾ ਨੈਸ਼ਨਲ ਪਾਰਕ ਦੀ ਫੀਲਡ ਡਾਇਰੈਕਟਰ ਸੋਨਾਲੀ ਘੋਸ਼ ਨੇ ਦੱਸਿਆ ਕਿ ਮ੍ਰਿਤਕ 159 ਜਾਨਵਰਾਂ ਵਿਚ 128 ਹੋਗ ਹੀਰਨ, 9 ਗੈਂਡੇ, 4 ਹੋਰ ਨਸਲਾਂ ਦੇ ਹੀਰਨ ਹੜ੍ਹ ਦੇ ਪਾਣੀ ਵਿਚ ਡੁੱਬਣ ਕਾਰਨ ਮਰ ਗਏ ਅਤੇ ਬਾਕੀ ਜਾਨਵਰਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪਾਰਕ ਅਥਾਰਟੀ ਅਤੇ ਜੰਗਲਾਤ ਵਿਭਾਗ ਵੱਲੋਂ ਹੜ੍ਹ ਦੌਰਾਨ 133 ਜਾਨਵਰਾਂ ਨੂੰ ਬਚਾਇਆ ਗਿਆ ਹੈ ਜਿਨ੍ਹਾਂ ਵਿਚੋਂ 111 ਜਾਨਵਰਾਂ ਨੂੰ ਇਲਾਜ ਤੋਂ ਬਾਅਦ ਛੱਡ ਦਿੱਤਾ ਗਿਆ ਹੈ। -ਏਐੱਨਆਈ
Advertisement
Advertisement
Advertisement
×

