ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਸਾਮ: ਲੋਕਾਂ ਅਤੇ ਸੁਰੱਖਿਆ ਬਲਾਂ ਵਿਚਕਾਰ ਝੜਪ; ਇੱਕ ਦੀ ਮੌਤ, ਕਈ ਜ਼ਖਮੀ

ਆਸਾਮ ਦੇ ਗੋਲਪਾੜਾ ਜ਼ਿਲ੍ਹੇ ਦੇ ਪਾਈਕਾਨ ਰਿਜ਼ਰਵ ਫੋਰੈਸਟ ਵਿੱਚ ਉਜਾੜੇ ਗਏ ਲੋਕਾਂ ਅਤੇ ਸੁਰੱਖਿਆ ਕਰਮਚਾਰੀਆਂ ਵਿਚਕਾਰ ਹੋਈ ਝੜਪ ਵਿੱਚ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੁਲੀਸ ਕਰਮਚਾਰੀਆਂ ਸਮੇਤ ਕਈ ਹੋਰ ਜ਼ਖਮੀ ਹੋ ਗਏ। ਪ੍ਰਸ਼ਾਸਨ ਨੇ ਮੌਜੂਦਾ ਸਥਿਤੀ ਦੇਖਦਿਆਂ...
Advertisement

ਆਸਾਮ ਦੇ ਗੋਲਪਾੜਾ ਜ਼ਿਲ੍ਹੇ ਦੇ ਪਾਈਕਾਨ ਰਿਜ਼ਰਵ ਫੋਰੈਸਟ ਵਿੱਚ ਉਜਾੜੇ ਗਏ ਲੋਕਾਂ ਅਤੇ ਸੁਰੱਖਿਆ ਕਰਮਚਾਰੀਆਂ ਵਿਚਕਾਰ ਹੋਈ ਝੜਪ ਵਿੱਚ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੁਲੀਸ ਕਰਮਚਾਰੀਆਂ ਸਮੇਤ ਕਈ ਹੋਰ ਜ਼ਖਮੀ ਹੋ ਗਏ। ਪ੍ਰਸ਼ਾਸਨ ਨੇ ਮੌਜੂਦਾ ਸਥਿਤੀ ਦੇਖਦਿਆਂ ਸੁਰੱਖਿਆ ਤਾਇਨਾਤੀ ਮਜ਼ਬੂਤ ਕਰ ਦਿੱਤੀ ਹੈ ਅਤੇ ਉੱਚ ਪੁਲੀਸ ਅਧਿਕਾਰੀ ਵੀ ਮੌਕੇ ’ਤੇ ਪੁੱਜੇ ਹਨ।

ਗੋਲਪਾੜਾ ਜ਼ਿਲ੍ਹਾ ਕਮਿਸ਼ਨਰ (ਡੀ.ਸੀ.) ਪ੍ਰਦੀਪ ਤਿਮੁੰਗ ਨੇ ਦੱਸਿਆ ਕਿ ਜੰਗਲਾਤ ਗਾਰਡ ਅਤੇ ਪੁਲੀਸ ਕਰਮਚਾਰੀ ਜਦੋਂ ਪਾਈਕਾਨ ਰਿਜ਼ਰਵ ਫੋਰੈਸਟ ਦੇ ਇੱਕ ਹਿੱਸੇ ਨੂੰ ਘੇਰਨ ਗਏ ਤਾਂ ਕਥਿਤ ਕਬਜ਼ਾਧਾਰੀਆਂ ਨੇ ਲਾਠੀਆਂ ਨਾਲ ਹਮਲਾ ਕੀਤਾ ਅਤੇ ਉਨ੍ਹਾਂ 'ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਜ਼ਿਲ੍ਹੇ ਦੇ ਕ੍ਰਿਸ਼ਣਾਈ ਰੇਂਜ ਦੇ ਪਾਈਕਾਨ ਰਿਜ਼ਰਵ ਫੋਰੈਸਟ ਵਿੱਚ ਲਗਭਗ 135 ਹੈਕਟੇਅਰ ਖੇਤਰ ਵਿੱਚੋਂ ਕਬਜ਼ਾ ਹਟਾਉਣ ਦੀ ਮੁਹਿੰਮ ਕਾਰਨ 1,080 ਪਰਿਵਾਰ ਰਭਾਵਿਤ ਹੋਏ ਹਨ ਅਤੇ ਬੇਦਖਲ ਕੀਤੇ ਗਏ ਲੋਕ ਜ਼ਿਆਦਾਤਰ ਬੰਗਾਲੀ ਬੋਲਣ ਵਾਲੇ ਮੁਸਲਮਾਨ ਸਨ।

Advertisement

ਤਿਮੁੰਗ ਨੇ ਕਿਹਾ, "ਜੰਗਲਾਤ ਵਿਭਾਗ ਇੱਕ ਚੈਨਲ ਪੁੱਟਣਾ ਚਾਹੁੰਦਾ ਸੀ ਤਾਂ ਜੋ ਭਵਿੱਖ ਵਿੱਚ ਕੋਈ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਹੋਵੇ। ਇਹ ਕਾਰਵਾਈ ਕੱਲ੍ਹ ਸ਼ੁਰੂ ਕੀਤੀ ਗਈ ਅਤੇ ਸ਼ਾਂਤੀਪੂਰਵਕ ਚੱਲੀ ਸੀ। ਪਰ ਜਦੋਂ ਟੀਮ ਅੱਜ ਸਵੇਰੇ ਕੰਮ ਮੁੜ ਸ਼ੁਰੂ ਕਰਨ ਲਈ ਪਹੁੰਚੀ, ਤਾਂ ਇਲਾਕੇ ਦੇ ਲੋਕਾਂ ਨੇ ਉਨ੍ਹਾਂ ’ਤੇ

ਪੱਥਰਾਂ ਅਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ।’’ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਵਾਬੀ ਕਾਰਵਾਈ ਵਿੱਚ ਪੁਲੀਸ ਨੂੰ ਸਥਿਤੀ ਨੂੰ ਕਾਬੂ ਕਰਨ ਲਈ ਗੋਲੀਬਾਰੀ ਕਰਨੀ ਪਈ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਘਟਨਾ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸੁਰੱਖਿਆ ਕਰਮਚਾਰੀਆਂ ’ਤੇ ਹਮਲਾ ਕਰਨ ਵਾਲਿਆਂ ’ਤੇ ਕਾਰਵਾਈ ਕੀਤੀ ਜਾਵੇਗੀ।

 

 

Advertisement